Friday, November 22, 2024
 

ਰਾਸ਼ਟਰੀ

ਬਲਾਤਕਾਰ ਮਗਰੋਂ ਕੁੜੀ ਨੂੰ 10ਵੀਂ ਮੰਜ਼ਲ ਤੋਂ ਸੁੱਟਿਆ

September 23, 2021 11:11 PM

ਕਾਨਪੁਰ : ਕਾਨਪੁਰ ਜ਼ਿਲ੍ਹੇ ਦੇ ਕਲਿਆਣਪੁਰ ਖੇਤਰ ਵਿਚ 19 ਸਾਲਾ ਇਕ ਕੁੜੀ ਦੀ ਉਸ ਦੇ ਮਾਲਕ ਨੇ ਜਬਰ-ਜ਼ਿਨਾਹ ਮਗਰੋਂ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਸੁੱਟ ਕੇ ਕਤਲ ਕਰ ਦਿਤਾ। ਦੋਸ਼ੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਡਿਪਟੀ ਕਮਿਸ਼ਨਰ ਬੀ. ਬੀ. ਜੀ. ਟੀ. ਐੱਸ. ਮੂਰਤੀ ਨੇ ਦਰਜ ਮਾਮਲੇ ਦੇ ਆਧਾਰ ’ਤੇ ਦਸਿਆ ਕਿ ਡੇਅਰੀ ਸੰਚਾਲਕ ਪ੍ਰਤੀਕ ਵੈਸ਼ਯ (40) ਅਪਣੀ 19 ਸਾਲਾ ਸਕੱਤਰ ਨੂੰ ਦਫ਼ਤਰ ਦੇ ਕਿਸੇ ਕੰਮ ਦੇ ਬਹਾਨੇ ਮੰਗਲਵਾਰ ਨੂੰ ਕਲਿਆਣਪੁਰ ਦੇ ਗੁਲਮੋਹਰ ਅਪਾਰਟਮੈਂਟ ਸਥਿਤ ਅਪਣੇ ਫਲੈਟ ’ਚ ਲੈ ਗਿਆ ਅਤੇ ਪੈਸਿਆਂ ਦਾ ਲਾਲਚ ਦੇ ਕੇ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਦੇ ਮਨਾ ਕਰਨ ’ਤੇ ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਮੂਰਤੀ ਨੇ ਕਿਹਾ ਕਿ ਪ੍ਰਤੀਕ ਨੇ ਪੁਛਗਿਛ ’ਚ ਦਸਿਆ ਕਿ ਘਟਨਾ ਤੋਂ ਬਾਅਦ ਕੁੜੀ ਨੇ ਜਦੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਨ ਦੀ ਗੱਲ ਆਖੀ ਤਾਂ ਉਸ ਨੇ ਉਸ ਨੂੰ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਹੇਠਾਂ ਸੁੱਟ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਪ੍ਰਤੀਕ ਨੂੰ ਬੁਧਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਅਤੇ ਵੀਰਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕਰਨ ਮਗਰੋਂ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਗਿਆ।

 

Have something to say? Post your comment

 
 
 
 
 
Subscribe