ਕਾਬੁਲ: ਤਾਲਿਬਾਨ ਦੇ ਸ਼ਾਸਨ ਦੇ ਬਾਅਦ ਤੋਂ ਇਹ ਡਰ ਸੀ ਕਿ ਔਰਤਾਂ ਪ੍ਰਤੀ ਉਸਦਾ ਰਵੱਈਆ ਸਹੀ ਨਹੀਂ ਹੋਵੇਗਾ। ਇਥੋਂ ਤਕ ਕਿ ਤਾਲਿਬਾਨ ਵਲੋਂ ਬਣਾਈ ਗਈ ਸਰਕਾਰ ਵਿੱਚ ਇੱਕ ਵੀ ਔਰਤ ਸ਼ਾਮਲ ਨਹੀਂ ਸੀ। ਇਸ 'ਤੇ ਪੁੱਛੇ ਜਾਣ 'ਤੇ ਤਾਲਿਬਾਨ ਦੇ ਬੁਲਾਰੇ ਨੇ ਮੀਡੀਆ ਸਾਹਮਣੇ ਇਹ ਵੀ ਕਿਹਾ ਸੀ ਕਿ ਔਰਤਾਂ ਮੰਤਰੀ ਨਹੀਂ ਬਣ ਸਕਦੀਆਂ, ਉਨ੍ਹਾਂ ਨੂੰ ਸਿਰਫ ਬੱਚੇ ਪੈਦਾ ਕਰਨੇ ਚਾਹੀਦੇ ਹਨ। ਦਰਅਸਲ ਅਫਗਾਨਿਸਤਾਨ ਵਿੱਚ ਤਾਲਿਬਾਨ ਰਾਜ ਦੇ ਇੱਕ ਮਹੀਨੇ ਦੇ ਅੰਦਰ ਔਰਤਾਂ ਦੀ ਤਰੱਕੀ 'ਤੇ ਕੰਮ ਕਰਨ ਦੀ ਬਜਾਏ, ਤਾਲਿਬਾਨ ਸਰਕਾਰ ਨੇ ਨਿਰੰਤਰ ਉਨ੍ਹਾਂ ਦੇ ਜ਼ੁਲਮ ਅਤੇ ਸ਼ੋਸ਼ਣ ਵਾਲੇ ਫੈਸਲੇ ਸੁਣਾਏ ਹਨ। ਤਾਲਿਬਾਨ ਨੇ ਔਰਤਾਂ ਨੂੰ ਕੰਮ 'ਤੇ ਵਾਪਸ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਉਹ ਯੂਨੀਵਰਸਿਟੀ ਵਿੱਚ ਕੀ ਪਹਿਨ ਸਕਦੀ ਹੈ ਇਸਦੇ ਨਿਯਮ ਜਾਰੀ ਕੀਤੇ। ਯੂਨੀਵਰਸਿਟੀ ਵਿੱਚ ਕਲਾਸਰੂਮ ਵਿੱਚ ਵਿਦਿਆਰਥੀਆਂ ਦੇ ਵਿਚਕਾਰ ਇੱਕ ਪਰਦਾ ਹੋਵੇਗਾ। ਇਸ ਦੇ ਨਾਲ ਹੀ, ਸਕੂਲ ਪੱਧਰ 'ਤੇ ਸਹਿ-ਸਿੱਖਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ। ਹੁਣ ਤਾਲਿਬਾਨ ਸਰਕਾਰ ਨੇ ਇੱਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ, ਜਿਸ ਵਿੱਚ ਮਹਿਲਾ ਮਾਮਲਿਆਂ ਦੇ ਮੰਤਰਾਲੇ ਵਿੱਚ ਹੀ ਮਹਿਲਾ ਕਰਮਚਾਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਗਈ ਹੈ। ਕਾਬੁਲ ਦੇ ਕਾਰਜਕਾਰੀ ਮੇਅਰ ਹਮਦੁੱਲਾ ਨਮੋਨੀ ਨੇ ਕਿਹਾ, "ਸ਼ੁਰੂ ਵਿੱਚ ਅਸੀਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਕੰਮ 'ਤੇ ਹਾਜ਼ਰ ਹੋਣ ਲਈ ਕਿਹਾ, ਪਰ ਫਿਰ ਅਸੀਂ ਫੈਸਲਾ ਕੀਤਾ ਕਿ ਮਹਿਲਾ ਕਰਮਚਾਰੀਆਂ ਨੂੰ ਕੁਝ ਸਮੇਂ ਲਈ ਆਪਣਾ ਕੰਮ ਰੋਕ ਦੇਣਾ ਚਾਹੀਦਾ ਹੈ।" ਮਹਿਲਾ ਮਾਮਲਿਆਂ ਦੇ ਮੰਤਰਾਲੇ 'ਚ ਹੀ ਮਹਿਲਾ ਕਰਮਚਾਰੀਆਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਗਈ ਹੈ। ਕਾਬੁਲ ਵਿੱਚ ਨਗਰਪਾਲਿਕਾ ਵਿੱਚ 3 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਸੀ, ਜਿਸ ਵਿੱਚ ਲਗਭਗ ਇੱਕ ਹਜ਼ਾਰ ਔਰਤਾਂ ਕੰਮ ਕਰਦੀਆਂ ਸੀ। ਤਾਲਿਬਾਨ ਦੇ ਇਸ ਫ਼ਰਮਾਨ ਤੋਂ ਬਾਅਦ, ਰਾਸ਼ਟਰੀ ਵਿਰੋਧ ਫਰੰਟ ਨੇ ਇਸਦਾ ਵਿਰੋਧ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ। ਐਨਆਰਐਫ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੈਕੰਡਰੀ ਸਕੂਲ ਵਿੱਚ ਲੜਕੇ ਅਤੇ ਲੜਕੀਆਂ ਦੇ ਇਕੱਠੇ ਪੜ੍ਹਨ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਗਲਤ ਹੈ। ਅਸੀਂ ਆਪਣੇ ਨਾਗਰਿਕਾਂ ਦੇ ਬਰਾਬਰ ਸਿੱਖਿਆ ਦੇ ਅਧਿਕਾਰਾਂ ਲਈ ਲੜਦੇ ਰਹਾਂਗੇ। ਸਰਕਾਰੀ ਮੰਤਰਾਲਿਆਂ ਵਿੱਚ ਔਰਤਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ। ਇਸ ਫ਼ਰਮਾਨ ਦੇ ਵਿਰੋਧ ਔਰਤਾਂ ਕਾਬੁਲ ਦੀਆਂ ਸੜਕਾਂ 'ਤੇ ਅੰਦੋਲਨ ਕਰ ਰਹੀਆਂ ਹਨ। ਤਾਂ ਜੋ ਉਹ ਆਪਣਾ ਬਣਦਾ ਹੱਕ ਹਾਸਲ ਕਰ ਸਕਣ। ਵਿਰੋਧ ਕਰ ਰਹੀ ਔਰਤ ਬਸੀਰਾ ਟਵਾਨਾ ਨੇ ਕਿਹਾ, “ਇਸਲਾਮ ਵਿੱਚ ਔਰਤਾਂ ਨੂੰ ਵਧੇਰੇ ਅਧਿਕਾਰ ਦਿੱਤੇ ਗਏ ਹਨ। ਉਹ ਸਾਡੇ ਅਧਿਕਾਰ ਕਿਉਂ ਖੋਹ ਰਹੇ ਹਨ? ਸਾਨੂੰ ਔਰਤਾਂ ਲਈ ਸਕੂਲ ਚਾਹੀਦੇ ਹਨ। ਔਰਤਾਂ ਨੂੰ ਆਪਣੇ ਕੰਮ 'ਤੇ ਵਾਪਸ ਜਾਣਾ ਚਾਹੀਦਾ ਹੈ, ਅਸੀਂ ਹੋਰ ਕੁਝ ਨਹੀਂ ਮੰਗ ਰਹੇ। ਅਸੀਂ ਸਿਰਫ ਆਪਣੇ ਅਧਿਕਾਰ ਚਾਹੁੰਦੇ ਹਾਂ।”