ਮੁਰਾਦਾਬਾਦ : ਇਥੇ ਸਥਾਨਕ ਤਹਿਸੀਲ ਕੰਪਲੈਕਸ ਵਿਚ ਜਦੋਂ ਨੋਟਾਂ ਦੀ ਬਰਸਾਤ ਹੋਣ ਲੱਗੀ ਤਾਂ ਇਕ ਵਾਰ ਤਾਂ ਲੋਕ ਹੈਰਾਨ ਹੋ ਗਏ ਪਰ ਛੇਤੀ ਹੀ ਹਕੀਕਤ ਦਾ ਪਤਾ ਲੱਗ ਗਿਆ। ਦਰਅਸਲ ਰਾਮਪੁਰ ਜਨਪਦ ਦੇ ਸ਼ਾਹਬਾਦ ਤਹਿਸੀਲ ਕੰਪਲੈਕਸ ਦੇ ਇਕ ਦਰੱਖਤ ਤੋਂ ਬਾਂਦਰ ਨੇ ਅਚਾਨਕ ਰੁਪਏ ਬਰਸਾਉਣੇ ਸ਼ੁਰੂ ਕਰ ਦਿਤੇ। ਮਿਲੀ ਜਾਣਕਾਰੀ ਅਨੁਸਾਰ ਇਥੇ ਤਹਿਸੀਲ ਕੰਪਲੈਕਸ ’ਚ ਦੋ ਲੱਖ ਰੁਪਏ ਨਾਲ ਭਰੇ ਬੈਗ ਨੂੰ ਇਕ ਬਾਂਦਰ ਵਕੀਲ ਹੱਥੋਂ ਖੋਹ ਕੇ ਭੱਜ ਗਿਆ ਅਤੇ ਦਰੱਖਤ ’ਤੇ ਚੜ੍ਹ ਗਿਆ। ਇਸਤੋਂ ਬਾਅਦ ਦਰੱਖਤ ’ਤੋਂ ਬੈਗ ’ਚੋਂ ਰੁਪਏ ਕੱਢ ਕੇ ਸੁੱਟਣ ਲੱਗਾ। ਵਕੀਲਾਂ ਦੀ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਂਦਰ ਨੇ ਬੈਗ ਛੱਡਿਆ। ਇਸ ਦੌਰਾਨ ਬੈਗ ’ਚੋਂ ਕਾਫੀ ਨੋਟ ਬਾਂਦਰ ਨੇ ਦਰੱਖਤ ਤੋਂ ਹੇਠਾਂ ਸੁੱਟ ਦਿੱਤੇ ਸਨ।
ਇਹ ਵੀ ਪੜ੍ਹੋ : ਮੈਨੂੰ ਬੇ-ਆਬਰੂ ਕੀਤਾ ਗਿਆ, ਸਮਾਂ ਆਉਣ ’ਤੇ ਪੱਤੇ ਖੋਲ੍ਹਾਂਗਾ : ਕੈਪਟਨ ਅਮਰਿੰਦਰ
ਰਾਮਪੁਰ ਜਨਪਦ ਦੀ ਸ਼ਾਹਬਾਦ ਤਹਿਸੀਲ ਕੰਪਲੈਕਸ ’ਚ ਵਿਨੋਦ ਬਾਬੂ ਐਡਵੋਕੇਟ ਅਸ਼ਟਾਮ ਖ਼ਰੀਦਣ ਲਈ ਅਬਦੁੱਲ ਰਹਿਮਾਨ ਕੋਲ ਆਏ ਸਨ। ਵਿਨੋਦ ਬਾਬੂ ਰੁਪਏ ਇਕ ਬੈਗ ’ਚ ਰੱਖ ਕੇ ਲਿਆਏ ਸਨ। ਜਿਵੇਂ ਹੀ ਉਹ ਉਥੇ ਪਹੁੰਚੇ ਉਵੇਂ ਹੀ ਅਚਾਨਕ ਵਿਨੋਦ ਬਾਬੂ ਦੇ ਹੱਥੋਂ ਇਕ ਬਾਂਦਰ ਦੋ ਲੱਖ ਰੁਪਏ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ। ਜਦੋਂ ਤਕ ਵਿਨੋਦ ਬਾਬੂ ਕੁਝ ਸਮਝ ਪਾਉਂਦੇ ਬੰਦਰ ਬੈਗ ਲੈ ਕੇ ਇਕ ਦਰੱਖਤ ’ਤੇ ਚੜ੍ਹ ਗਿਆ। ਦੇਖਦੇ ਹੀ ਦੇਖਦੇ ਮੌਕੇ ’ਤੇ ਲੋਕਾਂ ਦੀ ਭੀੜ੍ਹ ਇਕੱਠੀ ਹੋ ਗਈ।
ਬਾਂਦਰ ਤੋਂ ਬੈਗ ਵਾਪਸ ਲੈਣ ਲਈ ਕਾਫੀ ਜਦੋ ਜਹਿਦ ਕੀਤੀ ਗਈ, ਇਸੀ ਦੌਰਾਨ ਬਾਂਦਰ ਬੈਗ ’ਤੋਂ ਰੁਪਏ ਕੱਢ ਕੇ ਦਰੱਖਤ ਤੋਂ ਹੇਠਾਂ ਸੁੱਟਣ ਲੱਗਾ। ਕੁਝ ਨੋਟ ਉੱਡ ਕੇ ਛੱਤ ’ਤੇ ਡਿੱਗੇ, ਕੁਝ ਜ਼ਮੀਨ ’ਤੇ। ਘੰਟਿਆਂ ਦੀ ਮਸ਼ਕਤ ਤੋਂ ਬਾਅਦ ਕਿਸੀ ਤਰ੍ਹਾਂ ਬਾਂਦਰ ਨੇ ਬੈਗ ਹੇਠਾਂ ਸੁੱਟਿਆ। ਪਰ ਉਦੋਂ ਤਕ ਬਾਂਦਰ ਕਾਫੀ ਨੋਟ ਉਡਾ ਚੁੱਕਾ ਸੀ। ਵਕੀਲ ਵਿਨੋਦ ਬਾਬੂ ਨੇ ਦੱਸਿਆ ਕਿ ਬੈਗ ਮਿਲਣ ’ਤੇ ਉਸ ’ਚ ਨੌਂ ਹਜ਼ਾਰ ਰੁਪਏ ਘੱਟ ਮਿਲੇ ਹਨ। ਬਾਕੀ ਪੈਸਿਆਂ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਰ ਸ਼ਾਮ ਤਕ ਤਹਿਸੀਲ ਕੰਪਲੈਕਸ ’ਚ ਵਕੀਲ ਤੇ ਉਸਦੇ ਸਾਥੀ ਨੋਟਾਂ ਦੀ ਤਲਾਸ਼ ’ਚ ਲੱਗੇ ਰਹੇ।