ਮੋਹਾਲੀ (ਸੱਚੀ ਕਲਮ ਬਿਊਰੋ) : ਆਪ ਦੀ ਮੋਹਾਲੀ ਜ਼ਿਲ੍ਹਾ ਟੀਮ ਨੇ ਕਾਲੇ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋਣ ਅਤੇ ਸ਼ੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ 7 ਫੇਸ ਤੋਂ 3/5 ਲਾਈਟ ਤੱਕ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਯੂਥ ਵਿੰਗ ਸਹਿ ਪ੍ਰਧਾਨ ਪੰਜਾਬ ਅਤੇ ਹਲਕਾ ਇੰਚਾਰਜ ਖਰੜ ਅਨਮੋਲ ਗਗਨ ਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ ਅਤੇ ਆਰਥਿਕ ਮੱਦਦ ਕੀਤੀ ਜਾਵੇ ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਅਸਤੀਫ਼ੇ ’ਤੇ ਭਾਜਪਾ ਲੈ ਰਹੀ ਹੈ ਚੁੱਟਕੀ
ਦੁੱਖ ਜਾਹਿਰ ਕਰਦਿਆਂ ਅਨਮੋਲ ਨੇ ਬੋਲਿਆ ਨੇ ਕਿਸਾਨ ਨੂੰ ਅੰਨ ਦਾਤਾ ਦਾ ਦਰਜਾ ਦਿੱਤਾ ਗਿਆ ਪਰ ਕਨੂੰਨ ਰੱਦ ਕਰਨ ਦੀ ਬਜਾਏ ਸਾਡੇ ਦਾਤਾ ਰੂਪੀ ਕਿਸਾਨ ਤੇ ਤਸ਼ੱਦਦ ਢਾਹਿਆ ਜਾ ਰਿਹਾ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਕਿ ਬਿਨਾਂ ਦੇਰ ਕੀਤੀਆਂ ਕਿਸਾਨਾਂ ਨੂੰ ਆਰਥਿਕ ਅਤੇ ਜਾਨੀ ਨੁਕਸਾਨ ਤੋਂ ਬਚਾਉਣ ਲਈ ਕਾਲੇ ਕਾਨੂੰਨ ਰੱਦ ਕਰਨ ।
ਇਹ ਵੀ ਪੜ੍ਹੋ : ਆਖ਼ਰ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤਾ ਤਿਆਗ਼ ਪੱਤਰ
ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਕਿਸਾਨਾਂ ਦੀ ਆਵਾਜ ਬੁਲੰਦ ਕਰ ਰਹੀ ਹੈ ਤੇ ਹਮੇਸ਼ਾ ਕਿਸਾਨ ਮਜ਼ਦੂਰ ਨਾਲ ਖੜੀ ਹੈ। ਇਸ ਮੌਕੇ ਲੋਕ ਸਭਾ ਜੁਆਇੰਟ ਸੈਕਟਰੀ ਡਾਕਟਰ ਸੰਨੀ ਆਹਲੂਵਾਲੀਆ ਨੇ ਸਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਹਦਾਇਤਾਂ ਅਨੁਸਾਰ ਅਸੀਂ ਪਾਰਟੀ ਦੇ ਪ੍ਰੋਗਰਾਮ ਉਲੀਕਾਂਗੇ ਅਤੇ ਪਾਰਟੀ ਦਾ ਹਰ ਵਰਕਰ ਕਿਸਾਨਾਂ ਨਾਲ ਖੜੇਗਾ।
ਇਸ ਮੌਕੇ ਵਨੀਤ ਵਰਮਾ, ਕਸ਼ਮੀਰ ਕੌਰ, ਸਰਬਜੀਤ ਸਿੰਘ ਪੰਧੇਰ, ਅਮਰਦੀਪ ਸੰਧੂ, ਮਨਦੀਪ ਮਟੌਰ, ਰੁਪਿੰਦਰ ਕੌਰ, ਸਿੰਪਲ ਨਾਇਰ, ਗੁਰਮੇਲ ਸਿੱਧੂ , ਗੁਰਮੇਜ ਕਾਹਲੋ, ਸਵਰਨ ਲਤਾ, ਹਰਜੀਤ ਕੌਰ, ਅਨੂੰ ਬੱਬਰ, ਜਸਪਾਲ ਕੁੰਭੜਾ, ਗੱਜਣ ਸਿੰਘ, ਪ੍ਰਭਜੌਤ ਸਿੰਘ ਆਦਿ ਸ਼ਾਮਲ ਹੋਏ।