ਕਾਬੁਲ : ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕਹਿਰ ਜਾਰੀ ਹੈ। ਤਾਲਿਬਾਨ ਅਪਣੇ ਵਿਰੋਧੀਆਂ ਕੋਲੋਂ ਚੁਣ ਚੁਣ ਕੇ ਬਦਲਾ ਲੈ ਰਿਹਾ ਹੈ। ਇਸੇ ਲੜੀ ਵਿਚ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅਫ਼ਗਾਨ ਮੂਲ ਦੇ ਇੱਕ ਭਾਰਤੀ ਨਾਗਰਿਕ ਨੂੰ ਬੰਦੂਕ ਦੀ ਨੋਕ ’ਤੇ ਉਸ ਦੀ ਦੁਕਾਨ ਦੇ ਕੋਲ ਤੋਂ ਅਗਵਾ ਕਰ ਲਿਆ ਗਿਆ। ਮੰਨਿਆ ਜਾ ਰਿਹਾ ਕਿ ਤਾਲਿਬਾਨੀਆਂ ਨੇ ਹੀ ਭਾਰਤੀ ਨਾਗਰਿਕ ਨੂੰ ਅਗਵਾ ਕੀਤਾ ਹੈ। ਹਾਲਾਂਕਿ ਇਸ ਘਟਨਾ ਨੂੰ ਲੈ ਕੇ ਹੁਣ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਗਿਆ ਹੈ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਅਫਗਾਨ ਹਿੰਦੂ-ਸਿੱਖ ਭਾਈਚਾਰੇ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਅਫ਼ਗਾਨ ਮੂਲ ਦੇ ਇੱਕ 50 ਸਾਲਾ ਭਾਰਤੀ ਨਾਗਰਿਕ ਬੰਸਰੀ ਲਾਲ ਨੂੰ ਕਾਬੁਲ ਸਥਿਤ ਉਸ ਦੀ ਦੁਕਾਨ ਦੇ ਕੋਲ ਤੋਂ ਸੋਮਵਾਰ ਨੂੰ ਸਵੇਰੇ ਲਗਭਗ ਅੱਠ ਵਜੇ ਅਗਵਾ ਕਰ ਲਿਆ ਗਿਆ।
ਚੰਡੋਕ ਨੇ ਦੱਸਿਆ ਕਿ ਬੰਸੀ ਲਾਲ ਫਾਰਮਾਸਿਊਟਿਕਲ ਉਤਪਾਦਾਂ ਦੇ ਕਾਰੋਬਾਰੀ ਹਨ। ਇਸ ਘਟਨਾ ਦੇ ਸਮੇਂ ਉਹ ਅਪਣੇ ਕਰਮਚਾਰੀਆਂ ਦੇ ਨਾਲ ਅਪਣੀ ਦੁਕਾਨ ’ਤੇ ਸੀ। ਉਨ੍ਹਾਂ ਨੇ ਦੱਸਿਆ ਕਿ ਬੰਸਰੀ ਲਾਲ ਨੂੰ ਉਸ ਦੇ ਕਰਮਚਾਰੀਆਂ ਦੇ ਨਾਲ ਅਗਵਾ ਕੀਤਾ ਗਿਆ ਸੀ ਲੇਕਿਨ ਉਸ ਦੇ ਕਰਮਚਾਰੀ ਕਿਸੇ ਤਰ੍ਹਾਂ ਭੱਜਣ ਵਿਚ ਸਫਲ ਰਹੇ, ਹਾਲਾਂਕਿ ਅਗਵਾਕਾਰਾਂ ਨੇ ਉਨ੍ਹਾਂ ਬੇਰਹਿਮੀ ਨਾਲ ਕੁੱਟਿਆ ਹੈ। ਬੰਸਰੀ ਲਾਲ ਦਾ ਪਰਵਾਰ ਦਿੱਲੀ ਵਿਚ ਰਹਿੰਦਾ ਹੈ।
https://amzn.to/3EmXHPM