ਮੋਹਾਲੀ : ਪ੍ਰਸਿੱਧ ਸ਼ੂਟਰ ਨਮਨਵੀਰ ਸਿੰਘ ਬਰਾੜ ਨੇ ਅੱਜ ਮੋਹਾਲੀ ਵਿਖ਼ੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰਕੇ ਖ਼ੁਦਕੁਸ਼ੀ ਕਰ ਲਈ। ਨਮਨਵੀਰ ਬਰਾੜ 28 ਸਾਲ ਦੇ ਸਨ ਅਤੇ ਸੈਕਟਰ 71 ਸਥਿਤ ਘਰ ਵਿੱਚ ਰਹਿੰਦੇ ਸਨ।ਅੱਜ ਸਵੇਰੇ ਉਨ੍ਹਾਂ ਆਪਣੇ ਲਾਇਸੰਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ।
ਨਮਨਵੀਰ ਬਰਾੜ ਅੱਜ-ਕੱਲ੍ਹ ਪਰੇਸ਼ਾਨ ਰਹਿੰਦੇ ਸੀ ਜਿਸ ਕਰਕੇ ਉਨ੍ਹਾਂ ਇਹ ਕਦਮ ਚੁੱਕਿਆ। ਸ਼ੂਟਰ ਬਰਾੜ ਇਸੇ ਸਾਲ ਮਾਰਚ ਵਿੱਚ ਦਿੱਲੀ ਵਿਖੇ ਹੋਏ ਸ਼ੂਟਿੰਗ ਵਰਲਡ ਕੱਪ ਮੁਕਾਬਲਿਆਂ ਵਿੱਚ ਚੌਥੇ ਨੰਬਰ ’ਤੇ ਰਿਹਾ ਸੀ।
2015 ਵਿੱਚ ਬਰਾੜ ਨੇ ਗਵਾਂਗਜੂ, ਸਾਊਥ ਕੋਰੀਆ ਵਿਖ਼ੇ ਹੋਏ ਵਰਲਡ ਯੂਨੀਵਰਸਿਟੀ ਗੇਮਜ਼ ਡਬਲ ਟਰੈਪ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ ਸੀ।