ਮੁੰਬਈ : ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਦੇ ਸਾਕੀਨਾਕਾ ’ਚ ਇਕ ਜਨਾਨੀ ਨਾਲ ਜਬਰ ਜ਼ਿਨਾਹ ਅਤੇ ਕਤਲ ਨੂੰ ਸ਼ਨੀਵਾਰ ਨੂੰ ‘ਮਨੁੱਖਤਾ ’ਤੇ ਧੱਬਾ’ ਕਰਾਰ ਦਿਤਾ ਅਤੇ ਮਾਮਲੇ ’ਚ ਤੁਰਤ ਸੁਣਵਾਈ ਦਾ ਵਾਅਦਾ ਕੀਤਾ। ਠਾਕਰੇ ਨੇ ਕਿਹਾ ਕਿ ਅਪਰਾਧੀ ਨੂੰ ਸਖ਼ਤ ਸਜਾ ਦਿਵਾਈ ਜਾਵੇਗੀ। ਠਾਕਰੇ ਨੇ ਇਕ ਬਿਆਨ ’ਚ ਕਿਹਾ, ‘‘ਮਾਮਲੇ ਦੀ ਸੁਣਵਾਈ ਤੇਜੀ ਨਾਲ ਹੋਵੇਗੀ ਅਤੇ ਅੱਜ ਦਮ ਤੋੜਨ ਵਾਲੀ ਪੀੜਤਾ ਨੂੰ ਨਿਆਂ ਮਿਲੇਗਾ।’’
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਅਤੇ ਮੁੰਬਈ ਦੇ ਪੁਲਸ ਕਮਿਸ਼ਨਰ ਹੇਮੰਤ ਨਾਗਰਾਲੇ ਤੋਂ ਮਾਮਲੇ ’ਤੇ ਚਰਚਾ ਕੀਤੀ ਹੈ। ਉਨ੍ਹਾਂ ਕਿਹਾ, ‘‘ਮੈਂ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ’ਚ ਤੇਜੀ ਲਿਆਉਣ ਦਾ ਨਿਰਦੇਸ਼ ਦਿਤਾ।’’