Friday, November 22, 2024
 

ਰਾਸ਼ਟਰੀ

ਮੁੰਬਈ ਬਲਾਤਕਾਰ ਪੀੜਤਾ ਨੇ ਤੋੜਿਆ ਦਮ

September 11, 2021 04:46 PM

ਮੁੰਬਈ : ਬੀਤੇ ਦਿਨੀ ਮੁੰਬਈ ’ਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਇਕ ਮਹਿਲਾ ਨਾਲ ਬੁਰੀ ਤਰ੍ਹਾਂ ਬਲਾਤਕਾਰ ਕਰਨ ਮਰਗੋਂ ਵੀ ਬਖ਼ਸ਼ਿਆ ਨਾ ਗਿਆ ਅਤੇ ਲੋਹੇ ਦੀ ਰਾਡ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਹੋਰ ਤਸੀਹੇ ਵੀ ਦਿਤੇ ਗਏ। ਦਰਅਸਲ ਇਹ ਕੇਸ ਬਿਲੁਕਲ ਦਿੱਲੀ ਦੇ ਨਿਰਭੈਆ ਕਾਂਡ ਵਰਗਾ ਹੈ। ਮੁੰਬਈ ਰੇਪ ਪੀੜਤਾ ਦੀ ਅੱਜ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਉਸ ਨੇ ਸ਼ਹਿਰ ਦੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ 9 ਸਤੰਬਰ ਨੂੰ ਸਾਕੀ ਨਾਕਾ ਇਲਾਕੇ ਦੇ ਖੈਰਾਨੀ ਰੋਡ ’ਤੇ ਬਲਾਤਕਾਰ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿਚ ਮਿਲੀ ਸੀ। ਬਲਾਤਕਾਰ ਤੋਂ ਬਾਅਦ ਦਰਿੰਦੇ ਨੇ ਪੀੜਤਾ ਨੂੰ ਰਾਡ ਨਾਲ ਕੁੱਟਿਆ ਅਤੇ ਫੇਰ ਉਸ ਦੇ ਪ੍ਰਾਈਵੇਟ ਪਾਰਟ ਵਿਚ ਪਾ ਦਿੱਤਾ।
ਪੀੜਤਾ ਨੂੰ ਹਸਪਤਾਲ ਵਿਚ ਭਰਤੀ ਕੀਤੇ ਜਾਣ ਦੇ ਸਮੇਂ ਹੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਮੁੰਬਈ ਦੀ ਮੇਅਰ ਨੇ ਦੱਸਿਆ ਕਿ ਪੀੜਤਾ ਦੇ ਨਾਲ ਬਹੁਤ ਮਾੜੀ ਹੋਈ, ਜਿਸ ਕਾਰਨ ਉਸ ਦੇ ਸਰੀਰ ਵਿਚੋਂ ਕਾਫੀ ਖੂਨ ਨਿਕਲ ਗਿਆ ਸੀ।
ਮੁੰਬਈ ਦੇ ਸਾਕੀਨਾਕਾ ਇਲਾਕੇ ’ਚ ਇਕ 30 ਸਾਲ ਦੀ ਔਰਤ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੇ ਪ੍ਰਾਈਵੇਟ ਪਾਰਟ ’ਚ ਰਾਡ ਪਾ ਦਿੱਤੀ ਜਿਸ ਦੀ ਵਜ੍ਹਾ ਨਾਲ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਇਸ ਕੇਸ ’ਚ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਇਸ ਘਟਨਾ ’ਚ ਹੋਰ ਵੀ ਮੁਲਜ਼ਮ ਸ਼ਾਮਲ ਹੋ ਸਕਦੇ ਹਨ। ਫਿਲਹਾਲ ਇਸ ਦਿਸ਼ਾ ਵਿਚ ਜਾਂਚ ਸ਼ੁਰੂ ਹੈ। ਇਹ ਘਟਨਾ ਸਾਕੀਨਾਕਾ ਦੇ ਖੈਰਾਨੀ ਰੋਡ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਉਨ੍ਹਾਂ ਨੂੰ ਵੀਰਵਾਰ ਦੇਰ ਰਾਤ ਤਕਰੀਬਨ ਸਾਢੇ ਤਿੰਨ ਵਜੇ ਕੰਟਰੋਲ ਰੂਮ ’ਚ ਕਾਲ ਆਈ ਸੀ ਕਿ ਇਕ ਔਰਤ ਸਾਕੀਨਾਕਾ ਦੇ ਖੈਰਾਨੀ ਰੋਡ ’ਤੇ ਬੇਹੋਸ਼ ਪਈ ਹੈ ਤੇ ਖ਼ੂਨ ਨਾਲ ਲਥਪਥ ਹੈ। ਸੂਚਨਾ ਤੋਂ ਤੁਰੰਤ ਬਾਅਦ ਸਾਕੀਨਾਕਾ ਪੁਲਿਸ ਮੌਕੇ ’ਤੇ ਪਹੁੰਚੀ ਤੇ ਪੀੜਤਾ ਨੂੰ ਮੁੰਬਈ ਦੇ ਰਾਜਾਵਾੜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ।

 

Have something to say? Post your comment

 
 
 
 
 
Subscribe