ਕਰਨਾਲ : ਕਰਨਾਲ ਵਿਖੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਹਰਿਆਣਾ ਸਰਕਾਰ ਨੇ ਕਰਨਾਲ ਜ਼ਿਲ੍ਹੇ ਵਿਚ ਇੰਟਰਨੈਟ ਸੇਵਾ ’ਤੇ ਪਾਬੰਦੀ ਦੀ ਮਿਆਦ ਵੀਰਵਾਰ ਅੱਧੀ ਰਾਤ ਤੱਕ ਵਧਾ ਦਿਤੀ।
ਉਧਰ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ 28 ਅਗੱਸਤ ਦੇ ਲਾਠੀਚਾਰਜ ਦੀ ਪੜਤਾਲ ਕਰਵਾਉਣ ਲੲਂੀ ਸਰਕਾਰ ਤਿਆਰ ਹੈ। ਕਿਸਾਨ ਆਗੂ ਆਈ.ਏ.ਐਸ. ਅਫ਼ਸਰ ਆਯੁਸ ਸਿਨਹਾ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਬਗ਼ੈਰ ਕਿਸੇ ਪੜਤਾਲ ਤੋਂ ਕੋਈ ਕਾਰਵਾਈ ਨਾ ਕਰਨ ’ਤੇ ਸਟੈਂਡ ’ਤੇ ਅੜਿਆ ਹੋਇਆ ਹੈ। ਸਥਾਨਕ ਲੋਕਾਂ ਵੱਲੋਂ ਧਰਨੇ ’ਤੇ ਬੈਠੇ ਕਿਸਾਨਾਂ ਵਾਸਤੇ ਖਾਣ-ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵੀਰਵਾਰ ਸਵੇਰੇ ਕਈ ਪਰਵਾਰ ਕਿਸਾਨਾਂ ਵਾਸਤੇ ਫਲ, ਜੂਸ ਅਤੇ ਦਾਲ-ਸਬਜ਼ੀ ਲੈ ਕੇ ਪੁੱਜੇ। ਇਸੇ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਕਿਸਾਨਾਂ ਦਾ ਧਰਨ ਜਾਰੀ ਰਹੇਗਾ ਅਤੇ ਹਰਿਆਣਾ ਦੇ ਕਿਸਾਨਾਂ ਦਾ ਸਾਥ ਦੇਣ ਯੂ.ਪੀ. ਅਤੇ ਪੰਜਾਬ ਤੋਂ ਵੀ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਹਨ।