Friday, November 22, 2024
 

ਸੰਸਾਰ

ਚੀਨ ਤਾਲਿਬਾਨ ਸਰਕਾਰ ਨਾਲ ਲੱਗਾ ਯਾਰੀ ਪੁਗਾਉਣ

September 09, 2021 08:11 AM

ਅਫ਼ਗਾਨਿਸਤਾਨ ਭੇਜਿਆ ਜਾਵੇਗਾ ਵੈਕਸੀਨ ਸਮੇਤ ਜ਼ਰੂਰੀ ਸਮਾਨ


ਬੀਜਿੰਗ : ਪਾਕਿਸਤਾਨ ਦੀ ਅਗਵਾਈ 'ਚ ਅਫ਼ਗਾਨਿਸਤਾਨ ਦੇ ਗਵਾਂਢੀ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਚੀਨ ਨੇ ਨਵੀਂ ਅਫ਼ਗਾਨ, ਤਾਲਿਬਾਨ ਸਰਕਾਰ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਫ਼ਗਾਨਿਸਤਾਨ ਨੂੰ 30 ਲੱਖ ਕੋਰੋਨਾ ਵੈਕਸੀਨ ਡੋਜ਼ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 30 ਡਾਲਰ ਮੁੱਲ ਦੀ ਖਾਧ ਸਹਾਇਤਾ, ਸਰਦੀਆਂ ਲਈ ਜ਼ਰੂਰੀ ਸਮਾਨ ਤੇ ਦਵਾਈਆਂ ਦੀ ਖੇਪ ਵੀ ਭੇਜੀ ਜਾਵੇਗੀ। ਚੀਨ ਨੇ ਹੋਰ ਵੀ ਕਈ ਤਰ੍ਹਾਂ ਦੀ ਮਦਦ ਦਾ ਐਲਾਨ ਕੀਤਾ। ਜਿਸ ਦਾ ਸਿੱਧਾ ਮਤਲਬ ਸੱਤਾ 'ਚ ਉਸ ਦੀ ਬੈਕਡੋਰ ਤੋਂ ਭਾਗੀਦਾਰੀ ਹੈ। ਵਾਂਗ ਯੀ ਨੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਲਈ ਅਮਰੀਕਾ ਨੂੰ ਦੋਸ਼ੀ ਕਰਾਰ ਦਿੰਦਿਆਂ ਤਾਲਿਬਾਨ ਸਰਕਾਰ ਦੀ ਸਥਿਰਤਾ ਲਈ ਆਪਣੇ ਸਮਰਥਨ ਦਾ ਐਲਾਨ ਕੀਤਾ ਹੈ। ਚੀਨ ਨੇ ਤਾਲਿਬਾਨ ਨੂੰ ਸਾਰੇ ਅੱਤਵਾਦੀ ਸੰਗਠਨਾਂ ਨੂੰ ਅਫ਼ਗਾਨਿਸਤਾਨ 'ਚੋਂ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਚੀਨ ਨੇ ਅਫ਼ਗਾਨਿਸਤਾਨ ਦੀ ਮਦਦ ਲਈ ਪੋਰਟ ਸੁਵਿਧਾਵਾਂ ਮਜਬੂਤ ਕਰਨ, ਵਿਸ਼ੇਸ਼ ਮਾਲਗੱਡੀਆਂ ਨੂੰ ਚਲਾਉਣ, ਅਫ਼ਗਾਨਿਸਤਾਨ ਨੂੰ ਆਰਥਿਕ ਵਿਕਾਸ ਲਈ ਯੋਜਨਾ ਸਹਾਇਤਾ ਦੇਣ ਜਿਹੇ ਐਲਾਨ ਕੀਤੇ। ਇਸ ਦੇ ਨਾਲ ਗਵਾਂਢੀ ਦੇਸ਼ਾਂ ਨੂੰ ਅਫ਼ਗਾਨਿਸਤਾਨ ਨੂੰ ਇੰਟੈਲੀਜੈਂਸ ਸ਼ੇਅਰਿੰਗ ਤੇ ਸੀਮਾ ਸੁਰੱਖਿਆ 'ਚ ਮਦਦ ਦੇਣ ਦੀ ਅਪੀਲ ਕੀਤੀ ਤਾਂ ਕਿ ਅੱਤਵਾਦੀਆਂ ਖਿਲਾਫ ਪ੍ਰਭਾਵੀ ਕਦਮ ਚੁੱਕੇ ਜਾ ਸਕਣ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe