Friday, November 22, 2024
 

ਸੰਸਾਰ

ਤਾਲਿਬਾਨਆਂ ਨੂੰ ਪੰਜਸ਼ੀਰ ’ਤੇ ਕਬਜ਼ਾ ਕਰਨਾ ਪਿਆ ਭਾਰੀ

September 05, 2021 04:47 PM

600 ਤੋਂ ਵੱਧ ਤਾਲਿਬਾਨੀ ਲੜਾਕਿਆਂ ਦੀ ਮੌਤ


ਕਾਬੁਲ : ਅਫ਼ਗ਼ਾਨਿਸਤਾਨ ਵਿਚਲੇ ਇਲਾਕੇ ਪੰਜਸ਼ੀਰ ਦੇ ਮੁੱਖ ਆਗੂ ਅਮਰੁੱਲਾ ਸਾਲੇਹ ਵੱਲੋਂ ਇਨ੍ਹਾਂ ਖਬਰਾਂ ਨੂੰ ਖਾਰਿਜ ਕਰ ਦਿੱਤਾ ਗਿਆ ਜੈ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਤਾਲਿਬਾਨ ਨੇ ਇਸ ਖੇਤਰ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਇਸ ਗੱਲ ਨੂੰ ਜ਼ਰੂਰ ਸਵੀਕਾਰ ਕੀਤਾ ਹੈ ਕਿ ਤਾਲਿਬਾਨ ਵੱਲੋਂ ਫੋਨ, ਇੰਟਰਨੈੱਟ ਤੇ ਬਿਜਲੀ ਲਾਈਨਾਂ ਨੂੰ ਬੰਦ ਕਰਨ ਨਾਲ ਸਥਿਤੀ ਬਹੁਤ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇੱਕ ਮੁਸ਼ਕਿਲ ਸਥਿਤੀ ਵਿੱਚ ਹਾਂ। ਸਾਡੇ ’ਤੇ ਤਾਲਿਬਾਨ ਦਾ ਹਮਲਾ ਹੋਇਆ ਹੈ, ਪਰ ਸਾਡੀ ਫੌਜ ਉਨ੍ਹਾਂ ਅੱਗੇ ਨਹੀਂ ਝੁਕੇਗੀ। ਦਰਅਸਲ ਅਫ਼ਗ਼ਾਨਿਸਤਾਨ ਦੇ ਪੰਜਸ਼ੀਰ ਵਿੱਚ ਕਬਜ਼ੇ ਨੂੰ ਲੈ ਕੇ ਤਾਲਿਬਾਨ ਤੇ ਰੇਜਿਸਟੇਂਸ ਫੋਰਸਾਂ ਵਿਚਾਲੇ ਖ਼ੂਨੀ ਜੰਗ ਜਾਰੀ ਹੈ। ਸਨਿਚਰਵਾਰ ਨੂੰ ਵੀ ਇੱਥੇ ਖੂਨੀ ਸੰਘਰਸ਼ ਜਾਰੀ ਰਿਹਾ। ਜਿਸ ਵਿੱਚ ਬਹੁਤ ਸਾਰੇ ਤਾਲਿਬਾਨੀ ਲੜਾਕਿਆਂ ਦੀ ਮੌਤ ਹੋ ਗਈ। ਇਸ ਬਾਰੇ ਰੇਜਿਸਟੇਂਸ ਫ਼ੋਰਸਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਸ਼ੀਰ ਦੇ ਉੱਤਰ-ਪੂਰਬੀ ਹਿੱਸੇ ਵਿੱਚ ਤਕਰੀਬਨ 600 ਤਾਲਿਬਾਨੀਆਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਵੱਧ ਤਾਲਿਬਾਨੀ ਲੜਾਕਿਆਂ ਨੇ ਗੋਡੇ ਟੇਕ ਦਿੱਤੇ ਹਨ। ਇੱਕ ਪਾਸੇ ਜਿੱਥੇ ਰੇਜਿਸਟੇਂਸ ਫੋਰਸਾਂ ਵੱਲੋਂ 600 ਤਾਲਿਬਾਨੀਆਂ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਸ਼ੀਰ ਦੇ ਸੱਤ ਵਿਚੋਂ 4 ਜ਼ਿਲ੍ਹਿਆਂ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਇਸ ਬਾਰੇ ਤਾਲਿਬਾਨੀ ਨੇਤਾ ਦਾ ਕਹਿਣਾ ਹੈ ਕਿ ਸਾਡੀ ਲੜਾਈ ਜਾਰੀ ਸੀ ਤੇ ਲੜਾਕੇ ਗਵਰਨਰ ਹਾਊਸ ਵੱਲ ਵੱਧ ਰਹੇ ਸਨ, ਪਰ ਰਸਤੇ ਵਿੱਚ ਬਾਰੂਦੀ ਸੁਰੰਗਾਂ ਕਾਰਨ ਲੜਾਈ ਦੀ ਰਫਤਾਰ ਹੌਲੀ ਹੋ ਗਈ। ਉਨ੍ਹਾਂ ਕਿਹਾ ਕਿ ਅਸੀਂ ਹੌਲੀ-ਹੌਲੀ ਪੰਜਸ਼ੀਰ ਵੱਲ ਵੱਧ ਰਹੇ ਹਾਂ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe