7 ਸਤੰਬਰ ਤੋਂ ਖੁੱਲ੍ਹ ਰਹੇ ਹਨ ਕੈਨੇਡਾ ਦੇ ਦਰਵਾਜ਼ੇ
ਟੋਰਾਂਟੋ : ਕੈਨੇਡਾ ਦੀ ਸੈਰ ਕਰਨ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਤਿਆਰੀ ਕਰ ਲੈਣ, ਆਉਂਦੇ ਮੰਗਲਵਾਰ ਤੋਂ ਉਨ੍ਹਾਂ ਵਾਸਤੇ ਦਰਵਾਜ਼ੇ ਖੁੱਲ੍ਹ ਰਹੇ ਹਨ। ਸ਼ਰਤ ਸਿਰਫ਼ ਐਨੀ ਹੋਵੇਗੀ ਕਿ ਉਨ੍ਹਾਂ ਨੇ ਕੈਨੇਡਾ ਵਿਚ ਮਾਨਤਾ ਪ੍ਰਾਪਤ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹੋਣ ਅਤੇ ਦੂਜੀ ਡੋਜ਼ ਘੱਟੋ-ਘੱਟ 15 ਦਿਨ ਪਹਿਲਾਂ ਲੱਗੀ ਹੋਵੇ। ਵਿਦੇਸ਼ੀ ਨਾਗਰਿਕਾਂ ਨੂੰ 14 ਦਿਨ ਦੇ ਕੁਆਰਨਟੀਨ ਤੋਂ ਵੀ ਛੋਟ ਦਿਤੀ ਜਾਵੇਗੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸ਼ੁਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਕਿ ਮਹਾਂਮਾਰੀ ਦੀ ਚੌਥੀ ਲਹਿਰ ਦੇ ਬਾਵਜੂਦ ਵਿਦੇਸ਼ੀ ਨਾਗਰਿਕਾਂ ਲਈ ਦਰਵਾਜ਼ੇ ਖੋਲ੍ਹਣ ਦੀ ਯੋਜਨਾ ਨੂੰ 7 ਸਤੰਬਰ ਤੋਂ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ