Thursday, November 21, 2024
 

ਚੰਡੀਗੜ੍ਹ / ਮੋਹਾਲੀ

'ਜਨ ਅੰਦੋਲਨ ਵਜੋਂ ਮਨਾਇਆ ਜਾ ਰਿਹੈ ਪੋਸ਼ਣ ਮਾਹ'

September 02, 2021 09:20 PM

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਅੱਜ ਦੱਸਿਆ ਕਿ ਚੌਥਾ ਪੋਸ਼ਣ ਮਾਹ ਸਤੰਬਰ ਮਹੀਨੇ ਵਿੱਚ ਸੂਬੇ ਭਰ ਵਿੱਚ ਜਨ ਅੰਦੋਲਨ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਅੱਜ ਇੱਥੇ ਜਾਰੀ ਪ੍ਰੈੱਸ ਰਿਲੀਜ਼ ਵਿੱਚ ਸ਼੍ਰੀਮਤੀ ਚੌਧਰੀ ਨੇ ਦੱਸਿਆ ਕਿ ਮਲਟੀ-ਮਨੀਸਟਰੀਅਲ ਕਨਵਰਜਨ ਮਿਸ਼ਨ ਪੋਸ਼ਣ ਅਭਿਆਨ ਲਈ ਵਿਭਾਗ ਵੱਲੋਂ ਚਾਰ ਹਫ਼ਤਿਆਂ ਲਈ ਚਾਰ ਬੁਨਿਆਦੀ ਵਿਸ਼ਿਆਂ ਦੀ ਪਛਾਣ ਕੀਤੀ ਗਈ।

ਪਹਿਲੇ ਹਫ਼ਤੇ ਦੌਰਾਨ ਆਂਗਨਵਾੜੀ ਕੇਂਦਰਾਂ, ਸਕੂਲਾਂ, ਪੰਚਾਇਤਾਂ ਅਤੇ ਹੋਰ ਜਨਤਕ ਥਾਵਾਂ ਉਤੇ ਪੋਸ਼ਣ ਵਾਟਿਕਾ ਦੇ ਰੂਪ ਵਿੱਚ ਪੌਦੇ ਲਏ ਜਾਣਗੇ, ਜਦੋਂ ਕਿ ਦੂਜੇ ਹਫ਼ਤੇ ਯੋਗਾ ਅਤੇ ਆਯੂਸ਼ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਤੀਜੇ ਹਫ਼ਤੇ ਦੌਰਾਨ ਆਈਈਸੀ ਸਮੱਗਰੀ ਨਾਲ ਵਧੇਰੇ ਲੋੜਵੰਦ ਜ਼ਿਲ੍ਹਿਆਂ ਵਿੱਚ ਆਂਗਨਵਾੜੀ ਲਾਭਪਾਤਰੀਆਂ ਨੂੰ ਪੋਸ਼ਣ ਕਿੱਟਾਂ ਦੀ ਵੰਡ ਕੀਤੀ ਜਾਵੇਗੀ। ਇਸੇ ਤਰ੍ਹਾਂ ਐਸਏਐਮ ਦੀ ਪਛਾਣ ਅਤੇ ਪੌਸ਼ਟਿਕ ਭੋਜਨ ਦੀ ਵੰਡ ਲਈ ਮੁਹਿੰਮ ਚੌਥੇ ਹਫ਼ਤੇ ਦਾ ਮੁੱਖ ਉਦੇਸ਼ ਰਹੇਗਾ।

https://amzn.to/3mVfOpX

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਜਨਮ ਤੋਂ ਪਹਿਲਾਂ ਦੀ ਦੇਖਭਾਲ, ਮਾਂ ਦਾ ਦੁੱਧ ਚੁੰਘਾਉਣ (ਜਲਦ ਅਤੇ ਵਿਸ਼ੇਸ਼ ਰੂਪ ਵਿੱਚ), ਪੂਰਕ ਖੁਰਾਕ, ਅਨੀਮੀਆ (ਖੂਨ ਦੀ ਕਮੀ), ਬੱਚਿਆਂ ਦੇ ਵਾਧੇ ਦੀ ਨਿਗਰਾਨੀ, ਲੜਕੀਆਂ ਦੀ ਸਿੱਖਿਆ, ਖੁਰਾਕ, ਵਿਆਹ ਦੀ ਸਹੀ ਉਮਰ, ਸਫ਼ਾਈ ਤੇ ਸਵੱਛਤਾ ਅਤੇ ਭੋਜਨ ਦੀ ਸੁਰੱਖਿਆ ਸਬੰਧੀ ਵਿਸ਼ਿਆਂ ਉਤੇ ਕੇਂਦਰਿਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ ਪਹਿਲਾਂ ਹੀ 1 ਸਤੰਬਰ, 2021 ਤੋਂ ਬੂਟੇ ਲਾਉਣ ਦੀਆਂ ਗਤੀਵਿਧੀਆਂ ਨਾਲ ਸ਼ੁਰੂ ਹੋ ਚੁੱਕਾ ਹੈ।

ਪੂਰੇ ਮਹੀਨੇ ਦੌਰਾਨ, ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਮੁਕਾਮੀ ਖਾਣਿਆਂ ਨੂੰ ਉਤਸ਼ਾਹਤ ਕਰਨ, ਲਾਭਪਾਤਰੀਆਂ ਨੂੰ ਪੋਸ਼ਣ ਕਿੱਟਾਂ ਦੀ ਵੰਡ, ਯੋਗਾ ਸੈਸ਼ਨ ਅਤੇ ਐਸਏਐਮ ਬੱਚਿਆਂ ਦੀ ਪਛਾਣ ਵਰਗੀਆਂ ਹੋਰ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

https://amzn.to/2Yp6ArR

 

Have something to say? Post your comment

Subscribe