ਕਾਬੁਲ : ਕਾਬੁਲ ਹਵਾਈ ਅੱਗੇ ਉਪਰ ਇਕ ਹੋਰ ਹਮਲਾ ਕਰਨ ਜਾ ਰਹੇ ਅਤਿਵਾਦੀਆਂ ਨੂੰ ਅਮਰੀਕੀ ਫ਼ੌਜੀਆਂ ਨੇ ਨਕਾਰਾ ਕਰ ਦਿਤਾ ਹੈ ਜਿਸ ਨਾਲ ਕਈ ਲੋਕਾਂ ਦੀ ਜਾਨ ਬਚ ਗਈ ਹੈ। ਦਰਅਸਲ ਤਾਜਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਅਫ਼ਗਾਨਿਸਤਾਨ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ’ਤੇ ਮੁੜ ਡਰੋਨ ਹਮਲਾ ਕੀਤਾ ਹੈ। ਸੰਯੁਕਤ ਰਾਜ ਨੇ ਇੱਕ ਡਰੋਨ ਹਮਲੇ ਨਾਲ ਆਤਮਘਾਤੀ ਹਮਲਾਵਰਾਂ ਨਾਲ ਭਰੇ ਇੱਕ ਵਾਹਨ ਨੂੰ ਤਬਾਹ ਕਰ ਦਿੱਤਾ। ਵਾਹਨ ਵਿੱਚ ਕਈ ਆਤਮਘਾਤੀ ਹਮਲਾਵਰ ਮੌਜੂਦ ਸਨ ਜੋ ਕਾਬੁਲ ਹਵਾਈ ਅੱਡੇ 'ਤੇ ਹਮਲਾ ਕਰਨ ਜਾ ਰਹੇ ਸਨ। ਉਸ ਨੂੰ ਰੋਕਣ ਲਈ ਅਮਰੀਕਾ ਨੇ ਉਸ ‘ਤੇ ਡਰੋਨ ਨਾਲ ਹਮਲਾ ਕੀਤਾ। ਅਮਰੀਕਾ ਨੇ ਕਿਹਾ ਕਿ ਇਹ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਈਐਸਆਈਐਸ-ਖੁਰਾਸਾਨ ਦੇ ਵੱਡੇ ਹਮਲੇ ਨੂੰ ਰੋਕਣ ਲਈ ਕੀਤਾ ਗਿਆ ਸੀ। ਹਮਲੇ ਦੇ ਕੁਝ ਦੇਰ ਬਾਅਦ ਤਾਲਿਬਾਨ ਅਤੇ ਅਮਰੀਕਾ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਹਵਾਈ ਹਮਲਾ ਕੀਤਾ ਹੈ। ਤਾਲਿਬਾਨ ਨੇ ਕਿਹਾ ਕਿ ਇਕ ਅਮਰੀਕੀ ਹਵਾਈ ਹਮਲੇ ਨੇ ਇਕ ਵਾਹਨ ‘ਚ ਇਕ ਆਤਮਘਾਤੀ ਹਮਲਾਵਾਰ ਨੂੰ ਨਿਸ਼ਾਨਾ ਬਣਾਇਆ ਜੋ ਅਮਰੀਕੀ ਫੌਜ ਦੀ ਨਿਕਾਸੀ ਦਰਮਿਆਨ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਮਲਾ ਕਰਨਾ ਚਾਹੁੰਦਾ ਸੀ।ਇਕ ਨਿਊਜ਼ੀ ਏਜੰਸੀ ਮੁਤਾਬਕ ਅਮਰੀਕਾ ਨੇ ਜੋ ਹਵਾਈ ਹਮਲਾ ਕੀਤਾ ਹੈ ਉਸ ‘ਚ ਇਕ ਆਤਮਘਾਤੀ ਹਮਲਾਵਰ ਨੂੰ ਨਿਸ਼ਾਨਾ ਬਣਾਇਆ ਗਿਆ।