Friday, November 22, 2024
 

ਸੰਸਾਰ

ਤਾਲਿਬਾਨ ਹੈ 'ਅਮਰੀਕਾ ਦਾ ਪਿੱਠੂ': ਇਸਲਾਮਿਕ ਸਟੇਟ

August 25, 2021 09:12 AM

ਤਾਲਿਬਾਨ ਵਿਰੁਧ ਇਸਲਾਮਿਕ ਸਟੇਟ ਨੇ ਖੋਲ੍ਹਿਆ ਮੋਰਚਾ


ਕਾਬੁਲ: ਅਫ਼ਗਾਨਿਸਤਾਨ 'ਤੇ ਤਾਲਿਬਾਨ ਵੱਲੋਂ ਆਪਣਾ ਕਬਜ਼ਾ ਸਥਾਪਤ ਕਰਨ ਤੋਂ ਬਾਅਦ ਇਸਲਾਮਿਕ ਸਟੇਟ (ਆਈਐੱਸ) ਦੇ ਸਮਰਥਨ ਵਾਲੇ ਮੀਡੀਆ ਸਮੂਹ ਹਰਕਤ 'ਚ ਆ ਗਏ ਹਨ। ਇਨ੍ਹਾਂ ਮੀਡੀਆ ਚੈਨਲਾਂ ਨੇ ਇੰਟਰਨੈੱਟ 'ਤੇ ਤਾਲਿਬਾਨ ਦੇ ਵਿਰੁੱਧ ਪ੍ਰਚਾਰ ਕਰਨ ਲਈ ਆਨਲਾਈਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਤਾਲਿਬਾਨ ਖ਼ਿਲਾਫ਼ IS ਦੀ ਇਹ ਮੁਹਿੰਮ 16 ਅਗਸਤ ਤੋਂ ਹੀ ਤੇਜ਼ ਹੋਣੀ ਸ਼ੁਰੂ ਹੋ ਗਈ ਸੀ, ਜਦੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਕਈ ਹਿੱਸਿਆਂ 'ਤੇ ਆਪਣਾ ਕੰਟਰੋਲ ਕਰਨ ਤੋਂ ਬਾਅਦ ਰਾਜਧਾਨੀ ਕਾਬੁਲ 'ਤੇ ਵੀ ਕਬਜ਼ਾ ਕਰ ਲਿਆ ਸੀ। ਪਰ 19 ਅਗਸਤ ਤੋਂ ਇਸ ਮੁਹਿੰਮ ਨੇ ਪੂਰੀ ਗਤੀ ਫੜ੍ਹ ਲਈ ਹੈ। 19 ਅਗਸਤ ਨੂੰ ਹੀ ਇਸਲਾਮਿਕ ਸਟੇਟ ਨੇ ਤਾਲਿਬਾਨ 'ਤੇ ਆਪਣਾ ਅਧਿਕਾਰਤ ਬਿਆਨ ਜਾਰੀ ਕੀਤਾ ਅਤੇ ਨਾਲ ਹੀ ਉਸ ਨੂੰ 'ਅਮਰੀਕਾ ਦਾ ਪਿੱਠੂ' ਕਰਾਰ ਦਿੱਤਾ ਹੈ। ਇਸਲਾਮਿਕ ਸਟੇਟ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਜੋ ਕੁਝ ਵੀ ਵਾਪਰਿਆ ਹੈ, ਉਹ ਤਾਲਿਬਾਨ ਨਹੀਂ ਬਲਕਿ ਅਮਰੀਕਾ ਦੀ ਜਿੱਤ ਨੂੰ ਦਰਸਾਉਂਦਾ ਹੈ, ਕਿਉਂਕਿ ਤਾਲਿਬਾਨ ਇਸ ਵਿਚਾਰ ਨੂੰ ਅੱਗੇ ਵਧਾਉਣ 'ਚ ਸਫਲ ਹੋ ਗਿਆ ਹੈ ਕਿ ਕੱਟੜਵਾਦੀ ਸਮੂਹਾਂ ਦੇ ਲਈ ਅੱਗੇ ਵੱਧਣ ਦਾ ਰਾਹ ਗੱਲਬਾਤ ਰਾਹੀਂ ਸੰਭਵ ਹੈ। ਆਈਐੱਸ ਦੇ ਹਮਾਇਤੀ ਸਮੂਹਾਂ ਨੇ 16 ਅਗਸਤ ਤੋਂ ਲੈ ਕੇ ਹੁਣ ਤੱਕ 22 ਪ੍ਰੋਪੇਗੈਂਡਾ ਲੇਖ ਪ੍ਰਕਾਸ਼ਿਤ ਕੀਤੇ ਹਨ, ਜੋ ਕਿ ਜ਼ਿਆਦਾਤਰ ਪੋਸਟਰਾਂ ਦੇ ਰੂਪ 'ਚ ਹਨ। ਇਸ ਦੇ ਨਾਲ ਹੀ ਫ੍ਰੈਂਚ ਭਾਸ਼ਾ 'ਚ ਅਨੁਡੀਆਵਾਦ ਕੀਤੇ ਗਏ ਤਿੰਨ ਪੋਸਟਰ ਵੀ ਹਨ। ਇੰਨ੍ਹਾਂ ਪੋਸਟਰਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ 'ਤੇ ਆਈਐੱਸ ਦੇ ਸਮਰਥਨ ਵਾਲੇ ਸਰਵਰ ਰਾਕੇਟਚੈਟ 'ਤੇ ਜਾਰੀ ਕੀਤਾ ਗਿਆ ਹੈ।
ਹਾਲਾਂਕਿ, ਇਸ ਮੁਹਿੰਮ ਦਾ ਅਜੇ ਤੱਕ ਕੋਈ ਇੱਕ ਹੈਸ਼ਟੈਗ ਨਹੀਂ ਹੈ, ਜਿਵੇਂ ਕਿ ਹੁਣ ਤੱਕ ਵੇਖਣ 'ਚ ਆਇਆ ਹੈ। ਅਜਿਹੀ ਸਥਿਤੀ 'ਚ ਆਉਣ ਵਾਲੇ ਦਿਨਾਂ 'ਚ ਇੰਨ੍ਹਾਂ ਯਤਨਾਂ ਨੂੰ ਵਧੇਰੇ ਸੰਗਠਿਤ ਕਰਨ ਲਈ ਇੱਕ ਹੈਸ਼ਟੈਗ ਜਾਰੀ ਕੀਤਾ ਜਾ ਸਕਦਾ ਹੈ। ਇਸ ਦੌਰਾਨ ਹੀ ਇੱਕ ਆਈਐੱਸ ਸਮਰਥਨ ਵਾਲੇ ਮੀਡੀਆ ਸਮੂਹ ਤਲ-ਏ-ਅੰਸਰ ਨੇ ਆਪਣੇ ਪੋਸਟਰਾਂ 'ਤੇ ਅਪੋਸਟੇਟ ਤਾਲਿਬਾਨ (#ApostateTaliban) ਨਾਮ ਦੇ ਹੈਸ਼ਟੈਗ ਦੀ ਵਰਤੋਂ ਕੀਤੀ ਹੈ। ਇਨ੍ਹਾਂ ਪੋਸਟਰਾਂ ਤੋਂ ਇਲਾਵਾ ਇੱਕ ਅਜਿਹਾ ਵੀਡੀਓ ਵੀ ਹੈ ਜੋ ਕਿ ਪੋਸਟਰਾਂ ਤੋਂ ਵੱਖਰਾ ਹੀ ਵਿਖਾਈ ਦਿੰਦਾ ਹੈ। ਇਸ ਵੀਡੀਓ ਨੂੰ ਇੱਕ ਸੀਨੀਅਰ ਹਾਈ ਪ੍ਰੋਫਾਈਲ ਆਈਐੱਸ ਸਮਰਥਕ ਪ੍ਰੋਡਿਊਸਰ ਤੁਰਜੁਮਨ ਅਲ-ਅਸਵਿਰਤੀ ਨੇ ਪੋਸਟ ਕੀਤਾ ਹੈ। ਇਸ ਵੀਡੀਓ 'ਚ ਅੰਗ੍ਰੇਜ਼ੀ ਬੋਲਣ ਵਾਲਾ ਇੱਕ ਵਿਅਕਤੀ ਵਿਖਾਈ ਦਿੰਦਾ ਹੈ, ਜੋ ਕਿ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਤਾਲਿਬਾਨ ਦੀ ਅਮਰੀਕਾ ਨਾਲ ਆਪਸੀ ਮਿਲੀਭੁਗਤ ਹੈ। ਆਪਣੀ ਇਸ ਗੱਲ ਨੂੰ ਸਾਬਤ ਕਰਨ ਲਈ ਉਹ ਸੀਆਈਏ ਦੇ ਇਸਲਾਮਾਬਾਦ ਸਟੇਸ਼ਨ ਦੇ ਸਾਬਕਾ ਮੁਖੀ ਰਾਬਰਟ ਐਲ ਗ੍ਰੇਨਿਅਰ ਦੀ "88 ਡੇਜ਼ ਟੂ ਕੰਧਾਰ" ਕਿਤਾਬ ਦਾ ਹਵਾਲਾ ਦਿੰਦਾ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਤਾਲਿਬਾਨ ਵੱਲੋਂ ਹੋਰ ਵਧੇਰੇ ਗਲਤ ਪ੍ਰਚਾਰ ਸ਼ੂਰੂ ਹੋ ਸਕਦਾ ਹੈ। ਹਾਲਾਂਕਿ ਅਲ-ਕਾਇਦਾ ਦੇ ਸਮਰਥਕਾਂ ਅਤੇ ਇਸ ਸਮੂਹ ਦੀ ਯਮਨ ਸ਼ਾਖਾ ਨੇ ਤਾਲਿਬਾਨ ਨੂੰ ਉਸ ਦੀ ਇਤਿਹਾਸਿਕ ਜਿੱਤ 'ਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਹੋਰ ਉਦਾਰਵਾਦੀ ਜਿਹਾਦੀ ਅਤੇ ਇਸਲਾਮਿਕ ਸਮੂਹਾਂ ਨੇ ਵੀ ਤਾਲਿਬਾਨ ਦਾ ਸਮਰਥਨ ਕੀਤਾ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe