ਇਸਲਾਮਾਬਾਦ: ਤਾਲਿਬਾਨ ਅਤੇ ਇਸ ਦੇ ਭਾਰਤ ਵਿਰੋਧੀ ਏਜੰਡੇ ਨਾਲ ਪਾਕਿਸਤਾਨੀ ਫੌਜ ਦੇ ਨੇੜਲੇ ਸਬੰਧਾਂ ਨੂੰ ਬੇਬਾਕੀ ਨਾਲ ਸਵੀਕਾਰ ਕਰਦਿਆਂ, ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਸਰਕਾਰ ਦੇ ਇੱਕ ਨੇਤਾ ਨੇ ਇੱਕ ਆਨ-ਏਅਰ ਟੈਲੀਵਿਜ਼ਨ ਸ਼ੋਅ ਦੌਰਾਨ ਕਸ਼ਮੀਰ ਵਿੱਚ ਤਾਲਿਬਾਨ ਦੀ ਮਦਦ ਲੈਣ ਦੀ ਗੱਲ ਕੀਤੀ ਹੈ।ਇੱਕ ਟੀਵੀ ਨਿਊਜ਼ ਡੀਬੇਟ ਦੌਰਾਨ ਪੀਟੀਆਈ ਨੇਤਾ ਨੀਲਮ ਇਰਸ਼ਾਦ ਸ਼ੇਖ ਨੇ ਕਿਹਾ ਕਿ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਕਸ਼ਮੀਰ ਵਿੱਚ ਪਾਕਿਸਤਾਨ ਨਾਲ ਹੱਥ ਮਿਲਾਉਣਗੇ।ਸ਼ੇਖ ਨੇ ਸ਼ੋਅ ਦੌਰਾਨ ਕਿਹਾ, “ਤਾਲਿਬਾਨ ਕਹਿ ਰਹੇ ਹਨ ਕਿ ਉਹ ਸਾਡੇ ਨਾਲ ਹਨ ਅਤੇ ਉਹ ਕਸ਼ਮੀਰ ਵਿੱਚ ਸਾਡੀ ਮਦਦ ਕਰਨਗੇ।”ਨੀਲਮ ਨੇ ਕਿਹਾ, ‘ਇਮਰਾਨ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਦਾ ਮਾਣ ਵਧਿਆ ਹੈ। ਤਾਲਿਬਾਨ ਕਹਿੰਦੇ ਹਨ ਕਿ ਅਸੀਂ ਤੁਹਾਡੇ ਨਾਲ ਹਾਂ ਅਤੇ ਇੰਸ਼ਾ ਅੱਲ੍ਹਾ ਉਹ ਸਾਨੂੰ ਕਸ਼ਮੀਰ ਜਿੱਤ ਕੇ ਦੇਣਗੇ। ਨੀਲਮ ਨੇ ਕਿਹਾ, ‘ਭਾਰਤ ਨੇ ਸਾਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਹੈ ਅਤੇ ਅਸੀਂ ਦੁਬਾਰਾ ਜੁੜ ਜਾਵਾਂਗੇ। ਸਾਡੀ ਫੌਜ ਕੋਲ ਸ਼ਕਤੀ ਹੈ, ਸਰਕਾਰ ਕੋਲ ਸ਼ਕਤੀ ਹੈ। ਤਾਲਿਬਾਨ ਸਾਡੀ ਹਮਾਇਤ ਕਰ ਰਹੇ ਹਨ ਕਿਉਂਕਿ ਪਾਕਿਸਤਾਨ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ ਜਦੋਂ ਉਨ੍ਹਾਂ ਦੇ ਵਿਰੁੱਧ ਅੱਤਿਆਚਾਰ ਹੋਏ ਸਨ। ਹੁਣ ਉਹ ਸਾਡਾ ਸਾਥ ਦੇਵੇਗਾ।