ਨਵੀਂ ਦਿੱਲੀ : ਡਾਕ ਵਿਭਾਗ ਨੇ ਮੇਲ ਮੋਟਰ ਸਰਵਿਸ ਯੂਨਿਟ, ਚੰਡੀਗੜ੍ਹ 'ਚ ਕਾਰ ਡਰਾਈਵਰ ਦੀਆਂ ਪੋਸਟਾਂ 'ਤੇ ਭਰਤੀ ਕੱਢੀ ਹੈ। ਵਿਭਾਗ ਵੱਲੋਂ ਸ਼ਨਿਚਰਵਾਰ 21 ਅਗਸਤ 2021 ਨੂੰ ਜਾਰੀ ਭਰਤੀ ਨੋਟੀਫਿਕੇਸ਼ਨ (ਸੰ. B-2/MMS/Driver Recruitment/2021-22) ਅਨੁਸਾਰ ਯੂਨਿਟ 'ਚ ਆਰਡੀਨਰੀ ਗਰੇਡ 'ਚ ਸਟਾਫ ਕਾਰ ਡਰਾਈਵਰ (ਜਨਰਲ ਸੈਂਟਰਲ ਸਰਵਿਸ, ਗਰੁੱਪ ਸੀ, ਨਾਨ-ਗਜ਼ਟਿਡ, ਨਾਨ-ਮਨਿਸਟਰੀਅਲ) ਦੀਆਂ ਕੁੱਲ 11 ਅਸਾਮੀਆਂ 'ਤੇ ਸਿੱਧੀ ਭਰਤੀ ਕੀਤੀ ਜਾਣੀ ਹੈ। ਇਨ੍ਹਾਂ ਅਸਾਮੀਆਂ 'ਤੇ ਨਿਯੁਕਤ ਉਮੀਦਵਾਰਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਦੇ ਪੇਅ-ਮੈਟ੍ਰਿਕਸ ਲੈਵਲ-2 (Rs. 19, 900 to 63, 200) ਅਨੁਸਾਰ ਤਖ਼ਨਾਹ ਦਿੱਤੀ ਜਾਵੇਗੀ।
India Post Driver Recruitment 2021 :
ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ indiapost.gov.in 'ਤੇ ਭਰਤੀ ਸਕੈਸ਼ਨ 'ਚ ਦਿੱਤੇ ਗਏ ਲਿੰਕ ਨਾਲ ਜਾਂ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਨਾਲ ਭਰਤੀ ਨੋਟੀਫਿਕੇਸ਼ਨ ਤੇ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹੋ। ਉਮੀਦਵਾਰਾਂ ਨੂੰ ਇਸ ਫਾਰਮ ਨੂੰ ਪੂਰੀ ਤਰ੍ਹਾਂ ਨਾਲ ਭਰ ਕੇ ਅਤੇ ਮੰਗੇ ਗਏ ਦਸਤਾਵੇਜ਼ ਨਾਲ ਨੱਥੀ ਕਰਦੇ ਹੋਏ 20 ਸਤੰਬਰ 2021 ਤਕ ਇਸ ਪਤੇ 'ਤੇ ਜਮ੍ਹਾਂ ਕਰਵਾਉਣ- ਮੈਨੇਜਰ, ਮੇਲ ਮੋਟਰ ਸਰਵਿਸ ਯੂਨਿਟ, ਜੀਪੀਓ ਬਿਲਡਿੰਗ, ਸੈਕਟਰ-17, ਚੰਡੀਗੜ੍ਹ-160017. ਉਮੀਦਵਾਰਾਂ ਨੇ ਧਿਆਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਆਪਣੀ ਅਰਜ਼ੀ ਰਜਿਸਟਰਡ ਡਾਕ ਜਾਂ ਸਪੀਡ ਪੋਸਟ ਰਾਹੀਂ ਹੀ ਭੇਜਣੀ ਹੈ। ਸਾਧਾਰਨ ਡਾਕ ਰਾਹੀਂ ਭੇਜੀ ਗਈ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਡਾਕ ਵਿਭਾਗ ਵੱਲੋਂ ਜਾਰੀ ਸਟਾਫ ਕਾਰ ਡਰਾਈਵਰ ਭਰਤੀ ਨੋਟੀਫਿਕੇਸ਼ਨ ਅਨੁਸਾਰ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ, ਜਾਇਜ਼ ਐੱਲਐੱਮਵੀ ਤੇ ਐੱਚਐੱਮਵੀ ਡਰਾਈਵਿੰਗ ਲਾਇਸੈਂਸ ਪ੍ਰਾਪਤ ਹੋਣਾ ਚਾਹੀਦਾ ਹੈ ਤੇ ਘੱਟੋ-ਘੱਟ ਤਿੰਨ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਦੀ ਉਮਰ ਅਪਲਾਈ ਕਰਨ ਦੀ ਆਖਰੀ ਤਰੀਕ ਯਾਨੀ 20 ਸਤੰਬਰ 2021 ਨੂੰ 18 ਸਾਲ ਤੋਂ ਘੱਟ ਤੇ 27 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਰਾਖਵੇਂ ਵਰਗਾਂ (ਐੱਸਸੀ, ਓਬੀਸੀ ਤੇ ਹੋਰ) ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦੀ ਵਿਵਸਥਾ ਕੀਤੀ ਗਈ ਹੈ, ਵਧੇਰੇ ਜਾਣਕਾਰੀ ਲਈ ਭਰਤੀ ਨੋਟੀਫਿਕੇਸ਼ਨ ਦੇਖੋ।