Friday, November 22, 2024
 

ਰਾਸ਼ਟਰੀ

ਨਕਸਲੀ ਹਮਲੇ 'ਚ ਦੋ ਜਵਾਨ ਸ਼ਹੀਦ

August 20, 2021 09:21 PM

ਨਾਰਾਇਣਪੁਰ: ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਸ਼ੁੱਕਰਵਾਰ ਯਾਨੀ ਅੱਜ ਨਕਸਲੀਆਂ ਨੇ ITBP ਦੇ ਜਵਾਨਾਂ ਦੀ ਸਰਚਿੰਗ ਟੀਮ ਉੱਤੇ ਹਮਲਾ ਕੀਤਾ ਹੈ। ਇਸ ਹਮਲੇ ਵਿੱਚ 2 ਜਵਾਨ ਸ਼ਹੀਦ ਹੋ ਗਏ ਹਨ। ਨਕਸਲਵਾਦੀਆਂ ਨੇ ਕਡੇਮੇਟਾ ਅਤੇ ਕਾਡਨੌਰ ਕੈਂਪ ਦੇ ਵਿਚਕਾਰ ਤਲਾਸ਼ੀ ਲਈ ਜਾ ਰਹੇ ਜਵਾਨਾਂ 'ਤੇ ਹਮਲਾ ਕੀਤਾ ਹੈ। ਹਾਲਾਂਕਿ, ਜਵਾਬੀ ਗੋਲੀਬਾਰੀ ਵਿੱਚ ਨਕਸਲੀ ਮੌਕੇ ਤੋਂ ਫਰਾਰ ਹੋ ਗਏ ਅਤੇ ਘਟਨਾ ਦੇ ਬਾਅਦ ਤੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਨਕਸਲੀਆਂ ਦੇ ਹਮਲੇ ਵਿੱਚ ITBP ਦੇ ਸਹਾਇਕ ਕਮਾਂਡੈਂਟ ਸਮੇਤ ਦੋ ਜਵਾਨ ਸ਼ਹੀਦ ਹੋ ਗਏ ਹਨ। ਨਕਸਲੀਆਂ ਨੇ ਜਵਾਨਾਂ ਤੋਂ ਇੱਕ ਏਕੇ-47 ਹਥਿਆਰ, ਦੋ ਬੁਲੇਟ ਪਰੂਫ ਜੈਕੇਟ ਅਤੇ ਇੱਕ ਵਾਕੀ-ਟਾਕੀ ਵੀ ਲੁੱਟ ਲਈ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਟੀਮ ਨਾਰਾਇਣਪੁਰ ਅਤੇ ਬਰਸੂਰ ਮਾਰਗ ਵਿੱਚ ਰੋਡ ਓਪਨਿੰਗ ਵਿੱਚ ਨਿੱਕਲੀ ਸੀ। ਇਸ ਦੌਰਾਨ, ਲਾਲ ਆਤੰਕ ਦੇ ਨਕਸਲੀਆਂ ਨੇ ਜਵਾਨਾਂ ਉੱਤੇ ਹਮਲਾ ਕਰ ਦਿੱਤਾ। ਇਸ ਮੁਕਾਬਲੇ ਵਿੱਚ ITBP ਦੇ ਸਹਾਇਕ ਕਮਾਂਡੈਂਟ ਸੁਧਾਕਰ ਸ਼ਿੰਦੇ ਸਮੇਤ ਦੋ ਜਵਾਨ ਸ਼ਹੀਦ ਹੋ ਗਏ।

ਐਸਪੀ ਯੂ. ਉਦੈ ਕਿਰਨ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਨਰਾਇਣਪੁਰ ਵਿੱਚ ਨਕਸਲੀਆਂ ਨੇ ਘਾਤ ਲਗਾ ਕੇ ਤਲਾਸ਼ੀ ਲਈ ਨਿਕਲੇ ਜਵਾਨਾਂ ਉੱਤੇ ਗੋਲੀਬਾਰੀ ਕੀਤੀ ਹੈ। ਨਕਸਲੀ ਹਮਲੇ ਦੇ ਸ਼ਹੀਦ ITBP 45 ਬਟਾਲੀਅਨ ਦੇ ਐਸਆਈ ਗੁਰਮੁਖ ਸਿੰਘ ਅਤੇ ਏਐਸਆਈ ਸੁਧਾਕਰ ਸ਼ਿੰਦੇ ਹਨ। ਜਵਾਨਾਂ 'ਤੇ ਕਡੇਮੇਟਾ ਕੈਂਪ ਤੋਂ ਸਿਰਫ 600 ਮੀਟਰ ਦੀ ਦੂਰੀ' ਤੇ ਹਮਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 20 ਜੁਲਾਈ, 2021 ਨੂੰ ਨਾਰਾਇਣਪੁਰ ਵਿੱਚ ITBP ਜਵਾਨਾਂ ਅਤੇ ਨਕਸਲਵਾਦੀਆਂ ਵਿਚਾਲੇ ਮੁੱਠਭੇੜ ਹੋਈ ਸੀ। ਇ, ਮੁਕਾਬਲੇ ਵਿੱਚ ਇੱਕ ਜਵਾਨ ਜ਼ਖਮੀ ਹੋ ਗਿਆ ਅਤੇ ਇੱਕ ਜਵਾਨ ਸ਼ਿਵ ਕੁਮਾਰ ਮੀਨਾ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ।

 

Have something to say? Post your comment

 
 
 
 
 
Subscribe