ਸਾਊਦੀ ਅਰਬ : 34 ਸਾਲਾ ਹਰੀਸ਼ ਬੰਗੇਰਾ ਇਕ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ ਹਨ, ਜਿਨ੍ਹਾਂ ਨੂੰ 22 ਦਸੰਬਰ 2019 ਨੂੰ ਫੇਸਬੁੱਕ ‘ਤੇ ਮੱਕਾ ਤੇ ਸਾਊਦੀ ਕਿੰਗ ਬਾਰੇ ਇੱਕ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਉਹ ਜੇਲ੍ਹ ‘ਚ 600 ਦਿਨ ਰਹਿਣ ਤੋਂ ਬਾਅਦ ਭਾਰਤ ਪਰਤ ਆਇਆ ਹੈ ਤੇ ਉਸ ਦੀ ਵਤਨ ਵਾਪਸੀ ਵਿੱਚ ਕਰਨਾਟਕ ਪੁਲੀਸ ਦੀ ਜਾਂਚ ਦੀ ਅਹਿਮ ਭੂਮਿਕਾ ਰਹੀ ਹੈ। ਅਸਲ ‘ਚ ਕਰਨਾਟਕ ਪੁਲੀਸ ਦੀ ਜਾਂਚ ਨੇ 600 ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਸਾਊਦੀ ਅਰਬ ਦੀ ਜੇਲ੍ਹ ‘ਚ ਬੰਦ ਇੱਕ ਭਾਰਤੀ ਵਿਅਕਤੀ ਨੂੰ ਘਰ ਵਾਪਸ ਲੈ ਕੇ ਆਉਣ ਵਿੱਚ ਮਦਦ ਕੀਤੀ। ਕਰਨਾਟਕ ਪੁਲੀਸ ਦੀ ਜਾਂਚ ‘ਚ ਬਾਅਦ ਵਿੱਚ ਪਤਾ ਚੱਲਿਆ ਕਿ ਸਾਊਦੀ ਕਿੰਗ ਤੇ ਮੱਕਾ ਨੂੰ ਲੈ ਕੇ Facebook‘ਤੇ Post ਹਰੀਸ਼ ਬੰਗਲਾ ਨੇ ਨਹੀਂ ਬਲਕਿ ਜ਼ਿਲ੍ਹੇ ਦੇ ਦੋ ਲੋਕਾਂ ਵੱਲੋਂ ਬਣਾਈ ਗਏ ਫੇਕ ਅਕਾਊਂਟ ਤੋਂ ਕੀਤੇ ਗਏ ਸਨ। ਪੁਲੀਸ ਨੇ ਅਕਤੂਬਰ 2020 ‘ਚ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੰਨਿਆ ਕਿ ਕਿ ਉਨ੍ਹਾਂ ਨੇ ਫੇਸਬੁੱਕ ਤੇ ਬੰਗਲਾ ਦੀ ਫੋਟੋ ਦੀ ਵਰਤੋਂ ਕਰਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਸ ਜਾਂਚ ਦੀ ਵਜ੍ਹਾ ਕਾਰਨ ਪਰਿਵਾਰ ਬੰਗੇਰਾ ਨੂੰ ਰਿਹਾਅ ਕਰਵਾਉਣ ਵਿੱਚ ਸਫਲ ਰਿਹਾ।