ਕੁਆਲਾਲੰਪੁਰ : ਮਲੇਸ਼ਿਆ ਦੇ ਪ੍ਰਧਾਨ ਮੰਤਰੀ ਮੁਹਿਉੱਦੀਨ ਯਾਸੀਨ ਨੇ ਸੱਤਾ ਸੰਭਾਲਣ ਦੇ 18 ਮਹੀਨੇ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ। ਦੱਸ ਦਈਏ ਕਿ ਉਹ ਦੇਸ਼ ਦੀ ਸੱਤਾ ਵਿੱਚ ਸਭ ਤੋਂ ਘੱਟ ਸਮੇਂ ਤੱਕ ਰਹਿਣ ਵਾਲੇ ਨੇਤਾ ਬਣ ਗਏ ਹਨ। ਦਸਣਯੋਗ ਹੈ ਕਿ ਯਾਸੀਨ ਮਾਰਚ, 2020 ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਹ ਵੀ ਮੰਨਿਆ ਸੀ ਕਿ ਸ਼ਾਸਨ ਕਰਣ ਲਈ ਜ਼ਰੂਰੀ ਬਹੁਮਤ ਦਾ ਸਮਰਥਨ ਉਨ੍ਹਾਂ ਨੂੰ ਹਾਸਲ ਨਹੀਂ ਹੈ। ਵਿਗਿਆਨ ਮੰਤਰੀ ਖੈਰੀ ਜਮਾਲੁੱਦੀਨ ਨੇ ਇੰਸਟਾਗਰਾਮ ਉੱਤੇ ਲਿਖਿਆ ਕਿ ਮੰਤਰੀ ਮੰਡਲ ਨੇ ਮੁਖੀ ਨੂੰ ਅਸਤੀਫਾ ਸੌਂਪ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਯਾਸੀਨ ਸੋਮਵਾਰ ਨੂੰ ਮਲੇਸ਼ਿਆ ਦੇ ਰਾਜੇ ਨੂੰ ਮਿਲਣ ਰਾਜ ਮਹਿਲ ਪਹੁੰਚੇ ਸਨ। ਇਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤੇ। ਉਪ ਖੇਡ ਮੰਤਰੀ ਵਾਨ ਅਹਿਮਦ ਫਇਹਸਲ ਵਾਨ ਅਹਿਮਦ ਕਮਾਲ ਨੇ ਫੇਸਬੁਕ ਉੱਤੇ ਪੋਸਟ ਲਿਖੀ , ਜਿਸ ਵਿੱਚ ਮੁਹਿਉੱਦੀਨ ਦੇ ਅਗਵਾਈ ਅਤੇ ਸੇਵਾ ਲਈ ਉਨ੍ਹਾਂ ਪ੍ਰਤੀ ਅਭਾਰ ਪ੍ਰਗਟ ਕੀਤਾ। ਪਹਿਲਾਂ ਤੋਂ ਹੀ ਆਲਮੀ ਮਹਾਮਾਰੀ ਕੋਰੋਨਾ ਵਾਇਰਸ ਬਾਲ ਜੂਝ ਰਹੇ ਦੇਸ਼ ਵਿੱਚ ਹੁਣ ਰਾਜਨੀਤਕ ਸੰਕਟ ਵੀ ਖੜਾ ਹੋ ਗਿਆ ਹੈ। ਨੇਤਾਵਾਂ ਵਿੱਚ ਉੱਚ ਅਹੁਦੇ ਲਈ ਹੋੜ ਸ਼ੁਰੂ ਹੋ ਗਈ ਹੈ।