ਕਾਬੁਲ : ਇੱਕ ਅਜਿਹਾ ਨਾਮ ਜੋ 20 ਸਾਲ ਪਹਿਲਾਂ ਤਾਲਿਬਾਨ ਸਰਕਾਰ ਦੁਆਰਾ ਦੇਸ਼ ਨੂੰ ਦਿੱਤਾ ਗਿਆ ਸੀ। ਹੁਣ ਉਹੀ ਨਾਮ ਦੁਬਾਰਾ ਰੱਖ ਦਿਤਾ ਗਿਆ ਹੈ। ਦਰਅਸਲ ਤਾਲਿਬਾਨ ਨੇਤਾ ਮੁੱਲਾ ਅਬਦੁਲ ਗਨੀ ਬਰਾਦਰ ਨੇ ਅਫ਼ਗ਼ਾਨਿਸਤਾਨ ਦਾ ਨਾਂ ਬਦਲ ਕੇ 'ਅਫ਼ਗ਼ਾਨਿਸਤਾਨ ਦਾ ਇਸਲਾਮਿਕ ਅਮੀਰਾਤ” ਕਰ ਦਿੱਤਾ ਗਿਆ ਹੈ। ਅਫ਼ਗਾਨ ਤਾਲਿਬਾਨ ਨੇ 1996 ਤੋਂ 2001 ਤਕ ਲਗਭਗ ਛੇ ਸਾਲ ਇਸਲਾਮਿਕ ਰਾਜ ਦੀ ਸਥਾਪਨਾ ਕਰਦਿਆਂ ਦੇਸ਼ ਉੱਤੇ ਰਾਜ ਕੀਤਾ ਸੀ। ਹਾਲਾਂਕਿ ਇੱਕ ਅਮਰੀਕੀ ਖੁਫੀਆ ਰਿਪੋਰਟ ਨੇ ਅਨੁਮਾਨ ਲਗਾਇਆ ਸੀ ਕਿ ਕਾਬੁਲ ਦੇ ਡਿੱਗਣ ਵਿੱਚ ਲਗਭਗ 90 ਦਿਨ ਲੱਗਣਗੇ, ਪਰ ਤਾਲਿਬਾਨ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ।