ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਐਤਵਾਰ ਨੂੰ 1988 ਬੈਚ ਦੇ IPS ਅਧਿਕਾਰੀ ਪ੍ਰਸ਼ਾਂਤ ਕੁਮਾਰ ਅਗਰਵਾਲ ਨੂੰ ਡੀਜੀਪੀ ਹਰਿਆਣਾ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਦੋ ਸਾਲਾਂ ਦਾ ਹੋਵੇਗਾ। ਇਸ ਤੋਂ ਪਹਿਲਾਂ, UPSC ਨੇ IPS ਅਧਿਕਾਰੀਆਂ ਡਾਕਟਰ ਆਰਸੀ ਮਿਸ਼ਰਾ (1989 ਬੈਚ), ਮੁਹੰਮਦ ਅਕੀਲ (1989 ਬੈਚ) ਅਤੇ ਅਗਰਵਾਲ ਨੂੰ ਇਸ ਅਹੁਦੇ ਲਈ ਸੂਚੀਬੱਧ ਕੀਤਾ ਸੀ। ਸਰਕਾਰ ਨੇ ਅੱਜ ਅਗਰਵਾਲ ਨੂੰ ਚੁਣਿਆ ਹੈ। ਇਹ ਹੁਕਮ ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਰਾਜੀਵ ਅਰੋੜਾ ਨੇ ਜਾਰੀ ਕੀਤੇ ਹਨ।