ਮੋਹਾਲੀ (ਸੱਚੀ ਕਲਮ ਬਿਊਰੋ) : ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਲਈ ਪਹਿਲੀ ਗਰੰਟੀ ਤਹਿਤ ਕੀਤੇ ਵਾਅਦੇ ਦਾ ਘਰ ਘਰ ਪ੍ਰਚਾਰ ਅਤੇ ਗਰੰਟੀ ਕਾਰਡ ਵੰਡੇ ਜਾ ਰਹੇ ਹਨ। ਇਸ ਲੜੀ ਤਹਿਤ ਮੋਹਾਲੀ ਤੋਂ ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਗਰੰਟੀ ਕਾਰਡ ਵੰਡਣ ਵਿੱਚ ਪੂਰੇ ਪੰਜਾਬ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ।
ਪਾਰਟੀ ਵਲੋਂ ਮਾਨ ਸਨਮਾਨ ਕਰਨ 'ਤੇ ਪਾਰਟੀ ਅਤੇ ਆਪਣੀ ਟੀਮ ਦਾ ਧੰਨਵਾਦ ਕਰਦਿਆਂ ਪ੍ਰਭਜੋਤ ਕੌਰ ਨੇ ਕਿਹਾ ਕਿ ਆਪ ਦੀ ਸਰਕਾਰ ਬਣਾਉਣ ਤੱਕ ਅਸੀਂ ਮਿਹਨਤ ਅਤੇ ਲਗਨ ਨਾਲ ਕੰਮ ਕਰਦੇ ਰਹਾਂਗੇ।