Friday, November 22, 2024
 

ਰਾਸ਼ਟਰੀ

ਓਲੰਪਿਕ ਖੇਡਾਂ : ਇੰਡੀਆ ਹਾਕੀ ਟੀਮ ਖੇਤੀ ਕਨੂੰਨਾਂ ਦੇ ਰੋਸ ਵਜੋਂ ਨਹੀਂ ਲਵੇਗੀ ਇਨਾਮੀ ਰਾਸ਼ੀ, ਪੜ੍ਹੋ ਖ਼ਬਰ ਦੀ ਸਚਾਈ

August 06, 2021 07:44 PM

ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਸਾਰੇ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਹਰ ਵਰਗ ਵੱਲੋਂ ਕਿਸਾਨਾਂ ਦਾ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ। ਦੇਸ਼ ਦੀ ਕਿਸਾਨੀ ਦਾ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਸੰਘਰਸ਼ ਕਰ ਰਹੇ ਹਨ। ਹੁਣ ਖ਼ਬਰ ਉਡ ਰਹੀ ਹੈ ਕਿ ਇੰਡੀਆ ਦੀ ਹਾਕੀ ਟੀਮ ਖੇਤੀ ਕਾਨੂੰਨਾਂ ਦੇ ਰੋਸ ਕਰ ਕੇ ਸਰਕਾਰ ਤੋਂ ਇਨਾਮ ਰਾਸ਼ੀ ਨਹੀਂ ਲਵੇਗੀ। ਪਰ ਹੁਣ ਇਸ ਦੀ ਸਚਾਈ ਸਾਹਮਣੇ ਆ ਚੁੱਕੀ ਹੈ। ਕੁਝ ਖ਼ਬਰਾਂ ਆ ਰਹੀਆਂ ਸਨ ਭਾਰਤੀ ਹਾਕੀ ਟੀਮ ਨੇ ਕਿਸਾਨੀ ਸੰਘਰਸ਼ ਦੇ ਕਾਰਣ ਇਨਾਮ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਖਬਰ ਨੂੰ ਲੈ ਕੇ ਜਦੋਂ ਮੈਨੇਜਮੇਂਟ ਕਮੇਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਦਫਤਰ ਸਕੱਤਰ ਕੁਲਬੀਰ ਸਿੰਘ ਸੈਣੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨਾਮ ਰਾਸ਼ੀ ਨੂੰ ਲੈ ਕੇ ਕੋਈ ਵੀ ਅਜਿਹੀ ਗੱਲ ਹਾਕੀ ਇੰਡੀਆ ਦੇ ਕਪਤਾਨ ਵੱਲੋਂ ਨਹੀਂ ਕਹੀ ਗਈ ਹੈ। ਇਸ ਬਾਰੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਵੀ ਆਖਿਆ ਹੈ ਕਿ ਉਨ੍ਹਾ ਵੱਲੋਂ ਅਧਿਕਾਰਤ ਤੌਰ ’ਤੇ ਅਜਿਹਾ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ਹੈ। ਹਾਕੀ ਇੰਡੀਆ ਦੇ ਕਪਤਾਨ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਨ੍ਹਾਂ ਨੇ ਆਪਣਾ ਤਮਗ਼ਾ ਕੋਰੋਨਾ ਯੋਧਿਆਂ ਨੂੰ ਸਮਰਪਿਤ ਕੀਤਾ ਹੈ। ਇਸ ਤੋਂ ਬਾਅਦ ਇਸ ਬਾਰੇ ਸੋਸ਼ਲ ਮੀਡੀਆ ਉਪਰ ਆ ਰਹੀਆਂ ਖਬਰਾਂ ਵਿਚੋਂ ਕੋਈ ਵੀ ਸੱਚਾਈ ਸਾਹਮਣੇ ਨਹੀਂ ਆਈ ਹੈ।

https://amzn.to/3Cn4QP7

 

Have something to say? Post your comment

 
 
 
 
 
Subscribe