Friday, November 22, 2024
 

ਚੰਡੀਗੜ੍ਹ / ਮੋਹਾਲੀ

ਜੁਮਾਟੋ ਯੂਨੀਅਨ ਮੁਹਾਲੀ ਵਲੋਂ ਰੋਸ ਮੁਜਾਹਰੇ ਵਿੱਚ ਪਹੁੰਚੀ ਪੰਜਾਬ ਯੂਥ ਲੀਡਰ ਅਨਮੋਲ ਗਗਨ ਮਾਨ

August 02, 2021 10:15 PM

ਕਿਹਾ ਕਿ ਕਾਰਪੋਰੇਟ ਘਰਾਣਿਆ ਵੱਲੋਂ ਲੋਕਾਂ ਦੀ ਹੁੰਦੀ ਲੁੱਟ ਵਿਰੁੱਧ ਆਮ ਆਦਮੀ ਪਾਰਟੀ ਹਮੇਸ਼ਾ ਖੜੀ ਹੈ 

ਮੋਹਾਲੀ : ਪੈਟਰੋਲ ਦੀਆਂ ਵਧੀਆਂ ਕੀਮਤਾ ਕਰਕੇ ਜੋਮਾਟੋ ਕੰਮਪਨੀ ਵਿਰੁੱਧ ਮੁਹਾਲੀ ਦੇ ਹੋਮ ਡਿਲਵਰੀ ਵਾਲੇ ਯੂਥ ਨੇ ਰੋਸ ਪ੍ਰਦਰਸ਼ਨ ਕੀਤਾ ਜਿਸ ਵਿਚ ਆਮ ਆਦਮੀ ਪਾਰਟੀ ਵਲੋਂ ਯੂਨੀਅਨ ਦਾ ਸਾਥ ਦਿੱਤਾ ਗਿਆ ਜਿਸ ਤੇ ਬੋਲਦਿਆਂ ਅਨਮੋਲ ਗਗਨ ਮਾਨ ਨੇ ਸਰਕਾਰਾਂ ਦੀ ਨਕਾਮੀ ਅਤੇ ਕਾਰਪੋਰੇਟ ਘਰਾਣਿਆ ਦੇ ਵਿਰੋਧ ਵਿੱਚ ਬੋਲਦਿਆਂ ਕਿਹਾ ਕਿ ਸਰਕਾਰ ਨੇ ਤਾਂ ਨੌਜਵਾਨ ਵਰਗ ਨੂੰ ਦਰਕਿਨਾਰ ਕੀਤਾ ਹੀ ਉਪਰ ਤੋਂ ਕਾਰਪੋਰੇਟ ਦੀ ਲੁੱਟ ਵਿਰੁੱਧ ਵੀ ਕੋਈ ਕਾਰਵਾਈ ਨਹੀ ਕੀਤੀ ਜਾਂਦੀ ।
ਗਗਨ ਨੇ ਕਿਹਾ ਕਿ ਆਪ ਹਮੇਸ਼ਾ ਸੰਘਰਸ਼ਸ਼ੀਲ ਲੋਕਾਂ ਨਾਲ ਖੜੀ ਹੈ । ਆਪ ਦੀ ਸਰਕਾਰ ਆਉਣ ਤੇ ਕਾਰਪੋਰੇਟ ਘਰਾਣਿਆ ਦੀ ਆਪੋ ਧਾਪੀ ਸ਼ੰਦ ਕਰਕੇ ਨੋਜਵਾਨਾਂ ਨੂੰ ਪਹਿਲ ਦੇ ਅਧਾਰ ਤੇ ਰੋਜ਼ਗਾਰ ਅਤੇ ਮੁੰਢਲੀਆਂ ਸਹੂਲਤਾਂ ਮੁਹੱਈਆ ਕਰਵਾਏਗੀ ।
ਨੌਜਵਾਨਾ ਨੂੰ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਤੁਹਾਡੇ ਨਾਲ ਖੜੀ ਹੈ ਜਦੋਂ ਤੱਕ ਤੁਹਾਡੀਆਂ ਮੰਗਾਂ ਨਹੀ ਮੰਨੀਆ ਜਾਂਦੀਆਂ ਹਰ ਸਮੇਂ ਸਾਥ ਦਿੱਤਾ ਜਾਵੇਗਾ ।
ਇਸ ਮੌਕੇ ਜਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ , ਜਿਲ੍ਹਾ ਸਕੱਤਰ ਪ੍ਰਭਜੌਤ ਕੌਰ , ਯੂਥ ਪ੍ਰਧਾਨ ਗੁਰਤੇਜ ਸਿੰਘ ਪੰਨੂ , ਮਹਿਲਾਂ ਵਿੰਗ ਕਸ਼ਮੀਰ ਕੌਰ , ਜਨਰਲ ਸੈਕਟਰੀ ਮਨਦੀਪ ਮਟੌਰ , ਮੀਡਿਆ ਇੰਚਾਰਜ ਜਸਪਾਲ ਕਾਉਣੀ , ਸਰਬਜੀਤ ਪੰਧੇਰ , ਗੁਰਮੇਲ ਸਿੰਘ , ਬਲਾਕ ਪ੍ਰਧਾਨ ਪ੍ਰਭਜੌਤ ਬਲੌਗੀ , ਅਮਿਤ ਵਰਮਾ , ਰਜੇਸ਼ ਰਾਣਾ ਆਦਿ ਆਹੁਦੇਦਾਰ ਸ਼ਾਮਲ ਹੋਏ ।

 

Have something to say? Post your comment

Subscribe