Friday, November 22, 2024
 

ਕਾਰੋਬਾਰ

1 ਅਗਸਤ ਤੋਂ ਇਹ ਕੰਮ ਕਰਨ 'ਤੇ ਹੋਵੇਗੀ ਜੇਬ ਢਿੱਲੀ, ਨਵੀਆਂ ਹਦਾਇਤਾਂ ਜਾਰੀ

July 26, 2021 06:11 PM

ਨਵੀਂ ਦਿੱਲੀ : ਹੁਣ ਇੱਕ ਅਗਸਤ ਤੋਂ ਇਹ ਕੰਮ ਕਰਨ ਤੇ ਹੋਵੇਗੀ ਜੇਬ ਢਿੱਲੀ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਆਰ ਬੀ ਆਈ ਵੱਲੋਂ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਤਹਿਤ ਆਰਬੀਆਈ ਨੇ ਹਾਲ ਹੀ ਵਿੱਚ ਬੈਂਕਾਂ ਵੱਲੋਂ ਏ ਟੀ ਐਮ ਟਰਾਂਜ਼ੈਕਸ਼ਨ ਤੇ ਇੰਟਰਚੇਜ਼ ਫ਼ੀਸ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇਸ਼ ਵਿੱਚ ਬੈਂਕਿੰਗ ਸਿਸਟਮ ਦਾ ਰੈਗੂਲੇਟਰ ਹੈ। ਕੇਂਦਰੀ ਬੈਂਕ ਦੇਸ਼ ਦੀ ਕੌਮੀ ਬੈਂਕਾਂ ਦੀ ਸਥਿਤੀ ਤੇ ਬੈਂਕਿੰਗ ਸਿਸਟਮ ਦੇ ਕੰਮਕਾਜ ਦੀ ਸਮੀਖਿਆ ਕਰਦਾ ਹੈ।

ਇਸ ਨਾਲ ਹੀ ਹਰ ਦੋ ਮਹੀਨੇ ਅਤੇ ਮੋਦਰਿਕ ਦਰਾਂ ਦੀ ਸਮੀਖਿਆ ਵੀ ਆਰ ਬੀ ਆਈ ਵੱਲੋਂ ਕੀਤੀ ਜਾਂਦੀ ਹੈ। ਇਸ ਸਮੇਂ ਸ਼ਕਤੀਕਾਂਤ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਮੌਜੂਦਾ ਗਵਰਨਲ ਹਨ। ਹੁਣ ਏਟੀਐਮ ਚੋਂ ਪੈਸੇ ਕਢਵਾਉਣ ਦੇ ਨਿਯਮ ਵਿਚ ਬਦਲਾਅ ਕੀਤਾ ਗਿਆ ਹੈ। ਆਰਬੀਆਈ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਆਪਣੇ ਬੈਂਕ ਦੇ ਏ ਟੀ ਐਮ ਤੋਂ 5 ਮੁਫ਼ਤ ਲੈਣ ਦੇਣ ਕਰ ਸਕਦੇ ਹਨ। ਇਨ੍ਹਾਂ ਵਿੱਚ ਫਾਇਨੈਂਸ਼ਿਅਲ ਅਤੇ ਨਾਨ – ਫਾਇਨੈਂਸ਼ੀਅਲ ਟਰਾਂਜੈਕਸ਼ਨ ਸ਼ਾਮਲ ਹਨ।

ਇੰਨਾ ਹੀ ਨਹੀਂ ਗਾਹਕ ਹੋਰ ਬੈਂਕ ਦੇ ਏ ਟੀ ਐਮ ਤੋਂ ਵੀ ਬਿਨਾਂ ਕਿਸੇ ਫੀਸ ਦੇ ਪੈਸੇ ਕਢਵਾ ਸਕਦੇ ਹਨ। ਇਸ ਤਹਿਤ ਮੈਟਰੋ ਸ਼ਹਿਰਾਂ ਵਿੱਚ ਦੂਜੇ ਬੈਂਕ ਦੇ ਏ ਟੀ ਐਮ ਤੋਂ 3 ਅਤੇ ਨਾਨ ਮੈਟਰੋ ਵਿੱਚ 5 ਟਰਾਜੈਕਸ਼ਨ ਸ਼ਾਮਲ ਹਨ। ਰਿਜ਼ਰਵ ਬੈਂਕ ਮੁਤਾਬਕ ਇੰਟਰਚੇਜ਼ ਫ਼ੀਸ ਫਰੀ ਹੁੰਦੀ ਹੈ। ਜੋ ਬੈਂਕ ਦੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਤੋਂ ਪੇਮੈਂਟ ਪ੍ਰੋਸੈਸ ਕਰਨ ਲਈ ਮਰਚੈਂਟ ਤੋਂ ਲੈਂਦੀ ਹੈ। ਫਾਈਨੈਂਸ਼ੀਅਲ ਟਰਾਜੈਕਸ਼ਨ ਅਤੇ ਇੰਟਰਚੇਜ਼ ਫੀਸ ਨੂੰ 15 ਤੋਂ ਵਧਾ ਕੇ 17 ਰੁਪਏ ਕਰ ਦਿੱਤਾ ਗਿਆ ਹੈ। ਉਥੇ ਹੀ ਨਾਨ ਫਾਈਨਾਂਸ਼ੀਅਲ ਟਰਾਜੈਕਸ਼ਨ ਤੇ ਫ਼ੀਸ ਵਾਧੇ ਕਰ 5 ਰੁਪਏ ਤੋਂ 6 ਰੁਪਏ ਕੀਤੀ ਗਈ ਹੈ।

 

Have something to say? Post your comment

 
 
 
 
 
Subscribe