ਨੌ ਇੰਜੀਨੀਅਰਾਂ ਦੀ ਮੌਤ ਦਾ ਮਾਮਲਾ
ਕਰਾਚੀ : ਚੀਨ ਨੇ ਪਾਕਿਸਤਾਨ ਵਿਚ ਅਰਬਾਂ ਡਾਲਰ ਦਾ ਦਾਸੂ ਜਲ ਬਿਜਲੀ ਪ੍ਰਰਾਜੈਕਟ ਰੋਕ ਦਿੱਤਾ ਹੈ। ਦਰਅਸਲ ਪਾਕਿਸਤਾਨ ਵਿਚ ਇਕ ਬੱਸ ’ਚ ਹੋਏ ਹਮਲੇ ਵਿਚ ਨੌਂ ਚੀਨੀ ਇੰਜੀਨੀਅਰਾਂ ਦੀ ਮੌਤ ਤੋਂ ਖਫ਼ਾ ਚੀਨ ਨੇ 50 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਪ੍ਰਰਾਜੈਕਟ ਸਬੰਧੀ ਉੱਚ ਪੱਧਰੀ ਸੰਯੁਕਤ ਤਾਲਮੇਲ ਕਮੇਟੀ ਦੀ 10ਵੀਂ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਨਿੱਕੇਈ ਏਸ਼ੀਆ ਮੁਤਾਬਕ ਕੋਸ਼ਿਸਤਾਨ ਜ਼ਿਲ੍ਹੇ ਵਿਚ ਚੀਨ ਦੀ ਅਗਵਾਈ ’ਚ ਦਾਸੂ ਜਲ ਬਿਜਲੀ ਪ੍ਰਰਾਜੈਕਟ ਦੇ ਨਿਰਮਾਣ ਦੌਰਾਨ ਹੋਏ ਇਸ ਮਾਮਲੇ ਵਿਚ ਨੌਂ ਚੀਨੀ ਇੰਜੀਨੀਅਰਾਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਬੱਸ ਵਿਚ ਤਕਨੀਕੀ ਨੁਕਸ ਕਾਰਨ ਹੋਇਆ ਹਾਦਸਾ ਦੱਸਿਆ ਸੀ। ਇਸ ਬਿਆਨ ’ਤੇ ਚੀਨ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ ਅਤੇ ਧਮਾਕੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਪਾਕਿਸਤਾਨੀ ਅਧਿਕਾਰੀਆਂ ਨੂੰ ਬਾਅਦ ਵਿਚ ਘਟਨਾ ਸਥਾਨ ’ਤੇ ਵਿਸਫੋਟਕਾਂ ਦੇ ਸੁਰਾਗ ਮਿਲੇ ਸਨ। ਮਾਮਲੇ ਦੀ ਜਾਂਚ ਲਈ 15 ਚੀਨੀ ਜਾਂਚਕਰਤਾਵਾਂ ਦੀ ਟੀਮ ਵੀ ਪਾਕਿਸਤਾਨੀ ਪਹੁੰਚੀ ਸੀ। ਅਤਿਵਾਦ ਦੀ ਕਵਰੇਜ ਕਰਨ ਵਾਲੇ ਸੀਨੀਅਰ ਵਿਸ਼ਲੇਸ਼ਕ ਫਖਾਰ ਕਾਕਾਖੇਲ ਦਾ ਕਹਿਣਾ ਹੈ, ’ਸੁਭਾਵਿਕ ਰੂਪ ਵਿਚ ਇਹ ਸੀਪੀਈਸੀ ’ਚ ਅੜਿੱਕਾ ਡਾਹੁਣ ਦਾ ਯਤਨ ਹੈ। ਬੀਤੇ ਸਮੇਂ ’ਚ ਕਈ ਹਮਲਿਆਂ ਦਾ ਨਿਸ਼ਾਨਾ ਬਲੂਚਿਸਤਾਨ ’ਚ ਸੀਪੀਈਸੀ ਦੇ ਬਾਹਰਲੇ ਇਲਾਕੇ ਸਨ ਪਰ ਇਸ ਵਾਰ ਇਹ ਚੀਨ ਦੇ ਨੇੜੇ ਹੋਇਆ।’ ਮਾਹਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਪਾਕਿਸਤਾਨ ਵਿਚ ਚੀਨੀ ਹਿੱਤਾਂ ਨੂੰ ਵੱਡਾ ਝਟਕਾ ਹੈ। ਨਿੱਕੇਈ ਏਸ਼ੀਆ ਨੇ ਕਾਕਾਖੇਲ ਦੇ ਹਵਾਲੇ ਨਾਲ ਕਿਹਾ ਕਿ ਅਫਗਾਨਿਸਤਾਨ ਦੇ ਅਸ਼ਾਂਤ ਹਾਲਾਤ ਵੀ ਪਾਕਿਸਤਾਨ ’ਚ ਹੋਰ ਮੁਸ਼ਕਲਾਂ ਪੈਦਾ ਕਰਨਗੇ ਜਿੱਥੇ ਸੀਪੀਈਸੀ ਮੁੱਖ ਰੂਪ ਵਿਚ ਨਿਸ਼ਾਨੇ ’ਤੇ ਹਨ। ਇਸ ਦੌਰਾਨ ਚੀਨ ਨੇ ਪਾਕਿਸਤਾਨ ਤੋਂ ਉਸ ਦੇ ਦੇਸ਼ ਵਿਚ ਚੀਨੀ ਕਰਮਚਾਰੀਆਂ ਦੇ ਸੁਰੱਖਿਆ ਖਤਰਿਆਂ ਦੀ ਪਛਾਣ ਕਰਨ ਲਈ ਕਿਹਾ ਹੈ। ਚੀਨ ਦੇ ਸਟੇਟ ਕੌਂਸਲਰ ਅਤੇ ਜਨ ਸੁਰੱਖਿਆ ਮੰਤਰੀ ਝਾਓ ਕੇਝੀ ਨੇ ਪਾਕਿਸਤਾਨ ਦੇ ਗਿ੍ਹ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨਾਲ ਉਕਤ ਹਮਲੇ ਬਾਰੇ ਗੱਲਬਾਤ ਵੀ ਕੀਤੀ।