ਮੋਹਾਲੀ : ਅੱਜ ਦੁਨੀਆ ਭਰ ਦੇ ਵਿੱਚ ਵਿਸ਼ਵ ਇਮੋਜੀ ਦਿਵਸ (World emoji day) ਮਨਾਇਆ ਜਾ ਰਿਹਾ ਹੈ। ਦੱਸ ਦਈਏ ਕਿ ਵਿਸ਼ਵ ਇਮੋਜੀ ਦਿਵਸ ਹਰ ਸਾਲ 17 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਤੋਂ ਦੂਜੇ ਤੱਕ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਪੋਸਟ ਪਾਉਣ ਸਮੇਂ ਇਮੋਜੀ ਦੀ ਵਰਤੋਂ ਇੱਕ ਆਮ ਗੱਲ ਹੋ ਗਈ ਹੈ ਕਿਉਂਕਿ ਇਮੋਜੀ ਨਾਲ ਹਰ ਕਿਸੇ ਵੱਲੋਂ ਆਪਣੇ ਹਾਵ-ਭਾਵ ਸਾਂਝੇ ਕੀਤੇ ਜਾਂਦੇ ਹਨ। ਜਿਵੇਂ- ਖੁਸ਼ੀ, ਗਮੀ, ਉਦਾਸੀ, ਗੁੱਸਾ, ਡਰ ਤੇ ਹੋਰ ਬਹੁਤ ਸਾਰੇ ਇਮੋਜੀ ਹਨ । ਸੋਸ਼ਲ ਮੀਡੀਆ(Social Media) ਦੇ ਇਸ ਸਮੇਂ ਦੇ ਵਿੱਚ ਇਮੋਜੀ ਤੋਂ ਬਿਨਾਂ ਜ਼ਿੰਦਗੀ ਨੂੰ ਅਧੂਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਿਸੇ ਵੀ ਆਪਣੇ ਹਾਵ-ਭਾਵ ਨੂੰ ਸਾਂਝਾ ਕਰਨ ਦੇ ਲਈ ਇਮੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਦੱਸਣਯੋਗ ਹੈ ਕਿ ਪੂਰੀ ਦੁਨੀਆ ‘ਚ ਇਮੋਜੀ ਦੀ ਵਰਤੋਂ ਦਿਨ ਭਰ ਦੇ ਵਿੱਚ ਬਿਲੀਅਨ ਵਿੱਚ ਹੋ ਰਹੀ ਹੈ।
ਇਮੋਜੀ ਸਬੰਧੀ ਕੁਝ ਰੋਚਕ ਗੱਲਾਂ
- ਇਮੋਜੀ ਦੀ ਵਰਤੋਂ ਕਰਕੇ ਤੁਸੀਂ ਆਪਣੇ ਦੋਸਤ, ਰਿਸ਼ਤੇਦਾਰ ਜਾਂ ਕਿਸੇ ਖਾਸ ਅਜ਼ੀਜ਼ ਨਾਲ ਆਪਣੇ ਹਾਵ-ਭਾਵ ਸਾਂਝੇ ਕਰ ਸਕਦੇ ਹੋ।
- ਤੁਸੀਂ ਆਪਣੀ ਕਮੀਜ਼ ‘ਤੇ ਮਨਪਸੰਦੀਦਾ ਇਮੋਜੀ ਛਪਵਾ ਸਕਦੇ ਹੋ।
- ਬਿਨ੍ਹਾਂ ਕੁਝ ਕਹੇ ਸਿਰਫ ਇਮੋਜੀ ਨਾਲ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ।
- ਵੱਖਰੇ ਵੱਖਰੇ ਟੂਲਸ ਅਤੇ ਐਪਸ ਦੇ ਜ਼ਰੀਏ ਆਪਣਾ ਖੁਦ ਦਾ ਇਮੋਜੀ ਵੀ ਤਿਆਰ ਕੀਤਾ ਜਾ ਸਕਦਾ ਹੈ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ