Friday, November 22, 2024
 

ਰਾਸ਼ਟਰੀ

‘ਡੈਲਟਾ ਟੂ ਦਿ ਪਾਵਰ ਆਫ਼ 72’ ਕਿਤਾਬ ’ਚ ਕੋਰੋਨਾ ਨੂੰ ਦਸਿਆ ਸਕੈਮ

July 10, 2021 10:21 PM

ਕਿਹਾ, ਮੈਡੀਕਲ ਇੰਡਸਟਰੀ ਦੀ ਹੈ ਸਾਰੀ ਖੇਡ


ਨਵੀਂ ਦਿੱਲੀ : ਹਰ ਸਾਲ ਖਾਂਸੀ ਜੁਕਾਮ ਦੀ ਆਉਂਦੀ ਲਹਿਰ ਨੂੰ ਕੋਰੋਨਾ ਦਾ ਨਾਮ ਦਿਤਾ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਲਾਇੰਸ ਇੰਟਰਨੈਸ਼ਨਲ ਯੂਨੀਵਰਿਸਟੀ ਜ਼ਾਂਬੀਆ ਤੋਂ ਡਾਈਬਿਟੀਜ਼ ਵਿਚ ਡਾਕਟਰੇਟ ਕਰ ਚੁੱਕੇ ਡਾ. ਬਿਸਵਰੂਪ ਰਾਏ ਚੌਧਰੀ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਵਾਇਰਸ ਸਿਰਫ਼ ਫਲੂ ਦਾ ਕਾਰਨ ਬਣ ਸਕਦਾ ਹੈ ਪਰ ਆਰਥਕ ਲਾਭ ਲਈ ਕੁੱਝ ‘ਭ੍ਰਿਸ਼ਟ ਗਰੁੱਪਾਂ’ ਵਲੋਂ ਰਚੀ ਗਈ ਸਾਜ਼ਸ਼ ਦੇ ਸਿਧਾਂਤ ਤਹਿਤ ਇਸ ਵਾਇਰਸ ਨੂੰ ਮਨੁੱਖੀ ਸਿਹਤ ਲਈ ਸੱਭ ਤੋਂ ਵੱਡੇ ਖ਼ਤਰੇ ਦੇ ਰੂਪ ਵਿਚ ਪ੍ਰਚਾਰਤ ਕੀਤਾ ਜਾ ਰਿਹਾ ਹੈ।
ਉਨ੍ਹਾਂ ‘ਡੈਲਟਾ ਟੂ ਦਿ ਪਾਵਰ ਆਫ਼ 72’ ਨਾਮੀ ਇਕ ਪੁਸਤਕ ਵੀ ਲਿਖੀ ਹੈ ਤੇ ਇਸ ਵਿਚ ਉਨ੍ਹਾਂ ਅਜਿਹੇ ਹੀ ਹੈਰਾਨ ਕਰਨ ਵਾਲੇੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਉਨ੍ਹਾਂ ਵਲੋਂ 700 ਤੋਂ ਵੱਧ ਐਨਆਈਸੀਈ ਮਾਹਰਾਂ ਦੀ ਟੀਮ ਵਲੋਂ ਕੀਤੇ ਗਏ ਕੇਸ ਅਧਿਐਨ ਦਾ ਸੰਗ੍ਰਹਿ ਹੈ। ਇਹ ਪੁਸਤਕ ਆਯੁਰਵੇਦ ਨਾਲ ਜੁੜੇ ਗੁਰੂ ਮਨੀਸ਼ ਵਲੋਂ ਸਥਾਨਕ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ. ਚੌਧਰੀ ਨੇ ਕਿਹਾ ਜਿਨ੍ਹਾਂ ਮਾਹਰਾਂ ਵਲੋਂ ਕੋਰੋਨਾ ਕੇਸਾਂ ਦਾ ਅਧਿਐਨ ਕੀਤਾ ਗਿਆ, ਉਨ੍ਹਾਂ ਨੇ ਦੇਸ਼ ਭਰ ਵਿਚ ਚਲਾਏ ਜਾ ਰਹੇ ਕੋਰੋਨਾ ਕੇਂਦਰਾਂ ਵਿਚ 60 ਹਜ਼ਾਰ ਤੋਂ ਵੱਧ ਮਰੀਜ਼ ਬਿਨ੍ਹਾਂ ਕਿਸੇ ਐਲੋਪੈਥੀ ਦਵਾਈ ਦੇ ਆਯੁਰਵੇਦ ਪ੍ਰਣਾਲੀ ਅਤੇ ਸੰਤੁਲਤ ਖ਼ੁਰਾਕ ਨਾਲ ਸਿਹਤਯਾਬ ਕੀਤੇ ਤੇ ਇਨ੍ਹਾਂ ਕੇਂਦਰਾਂ ਵਿਚ ਕਿਸੇ ਨੇ ਮਾਸਕ ਨਹੀਂ ਲਗਾਇਆ ਤੇ ਨਾ ਹੀ ਕੋਈ ਸੋਸ਼ਲ ਡਿਸਟੈਂਸਿੰਗ ਰਖਿਆ।
ਉਨ੍ਹਾਂ ਦਾਅਵਾ ਕੀਤਾ ਕਿ ਜਿਹੜੀਆਂ ਐਲੋਪੈਥੀ ਦਵਾਈਆਂ ਕੋਰੋਨਾ ਦੌਰਾਨ ਦਿਤੀਆਂ ਜਾ ਰਹੀਆਂ ਹਨ, ਵਧੇਰੇ ਕੇਸ ਇਸ ਇਲਾਜ ਨਾਲ ਵਿਗੜੇ ਹਨ। ਐਲੋਪੈਥੀ ਕੇਂਦਰਾਂ ਵਿਚ ਮਰੀਜ਼ ਪੈਦਲ ਆਏ ਤੇ ਵਹੀਲ ਚੇਅਰ ’ਤੇ ਗਏ, ਜਦਕਿ ਆਯੁਰਵੇਦ ਕੇਂਦਰਾਂ ਵਿਚ ਮਰੀਜ਼ ਗੰਭੀਰ ਹਾਲਤ ਵਿਚ ਆਏ ਅਤੇ ਛੇਤੀ ਹੀ ਸਿਹਤਯਾਬ ਹੋ ਕੇ ਘਰ ਗਏ ਤੇ ਇਸ ਦੌਰਾਨ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੋਰੋਨਾ ਪਿੱਛੇ ਮੈਡੀਕਲ ਸਾਇੰਸ ਨਹੀਂ, ਸਗੋਂ ਮੈਡੀਕਲ ਇੰਡਸਟ੍ਰੀ ਖੇਡ ਰਚ ਰਹੀ ਹੈ ਤੇ ਹੁਣ ਤੀਜੀ ਲਹਿਰ ਦੇ ਨਾਂ ’ਤੇ ਬੱਚਿਆਂ ਵਿਚ ਕੋਰੋਨਾ ਫੈਲਣ ਦਾ ਖ਼ੌਫ਼ ਪੈਦਾ ਕੀਤਾ ਜਾ ਰਿਹਾ ਹੈ, ਜਦਕਿ ਹਰੇਕ ਸਾਲ ਨਮੂਨੀਏ ਨਾਲ 1 ਲੱਖ 27 ਹਜਾਰ ਬੱਚਿਆਂ ਦੀ ਆਮ ਤੌਰ ’ਤੇ ਮੌਤ ਹੁੰਦੀ ਹੈ ਤੇ ਹੁਣ ਤੀਜੀ ਲਹਿਰ ਦੇ ਨਾਂ ’ਤੇ ਇਸੇ ਡਾਟੇ ਨੂੰ ਕੋਰੋਨਾ ਮਰੀਜ਼ਾਂ ਦੇ ਤੌਰ ’ਤੇ ਵਰਤ ਕੇ ਪੇਸ਼ ਕੀਤੇ ਜਾਣ ਦਾ ਖਦਸਾ ਹੈ।

ਇਹ ਵੀ ਪੜ੍ਹੋ : ਖੇਡਣ ਦੇ ਬਹਾਨੇ 8 ਸਾਲਾ ਬੱਚੀ ਦਾ ਕੀਤਾ ਬਲਾਤਕਾਰ

ਕਮਿਊਨਿਟੀ ਮੈਡੀਸੀਨ ਦੇ ਐਮਡੀ ਰਹੇ ਡਾਕਟਰ ਅਮਰ ਸਿੰਘ ਆਜ਼ਾਦ ਨੇ ਤਾਂ ਇਥੋਂ ਤੱਕ ਕਿਹਾ ਕਿ ਕੋਰੋਨਾ ਅਤੇ ਮੈਡੀਕਲ ਇੰਡਸਟ੍ਰੀ ਵਿਚਾਲੇ ਇਹ ਵਿਸ਼ਵ ਪੱਧਰੀ ਗੰਢ-ਤੁੱਪ ਹੈ। ਡਾ. ਬਿਸ਼ਵਰੂਪ ਰਾਏ ਚੌਧਰੀ ਨੇ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਮਈ ਮਹੀਨੇ ਵਿਚ ਹੀ ਤੱਤਕਾਲੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ 15 ਮਿੰਟ ਦੀ ਇਕ ਪੇਸ਼ਕਾਰੀ ਵੀ ਦਿੱਤੀ ਸੀ ਕਿ ਆਯੁਰਵੇਦ ਪ੍ਰਣਾਲੀ ਨਾਲ ਵੀ ਇਲਾਜ ਕੀਤਾ ਜਾਵੇ ਤੇ ਇਹ ਕਾਰਗਾਰ ਹੈ ਪਰ ਕੇਂਦਰ ਸਰਕਾਰ ਨੇ ਇਕ ਨਾ ਸੁਣੀ ਤੇ ਇਸੇ ਤਰ੍ਹਾਂ ਆਯੂਸ਼ ਮੰਤਰਾਲੇ ਨਾਲ ਵੀ ਗੱਲ ਕੀਤੀ ਗਈ ਸੀ ਪਰ ਕੋਈ ਅਸਰ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਹੁਣ ਇਸੇ ਪ੍ਰਣਾਲੀ ਨੂੰ ਲੈ ਕੇ ਗੁਰੂ ਮਨੀਸ਼ ਡੇਰਾਬਸੀ ਵਿਖੇ ਇਕ ਇੰਟੀਗ੍ਰੇਟਿਡ ਹਸਪਤਾਲ ਸ਼ੁਰੂ ਕਰ ਰਹੇ ਹਨ, ਜਿਥੇ ਨਾ ਸਿਰਫ਼ ਆਯੁਰਵੇਦ, ਸਗੋਂ ਐਲੋਪੈਥੀ, ਹੋਮਿਓਪੈਥੀ ਅਤੇ ਯੁਨਾਨੀ ਪ੍ਰਣਾਲੀ ਨਾਲ ਕੋਰੋਨਾ ਸਮੇਤ ਸਾਰੀਆਂ ਬਿਮਾਰੀਆਂ ਦਾ ਇਲਾਜ ਮੁਹਈਆ ਕਰਵਾਇਆ ਜਾਵੇਗਾ।
ਡਾ. ਬਿਸ਼ਵਰੂਪ ਰਾਏ ਚੌਧਰੀ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਦੇਸ਼ ਭਰ ਆਯੁਰਵੇਦ ਕੋਵਿਡ ਕੇਂਦਰ ਚਲਾਉਣ ਵਿਚ ਗੁਰਦੁਆਰਾ ਕਮੇਟੀਆਂ ਦਾ ਭਰਪੂਰ ਸਹਿਯੋਗ ਮਿਲਿਆ। ਇਹ ਮੁਫ਼ਤ ਕੇਂਦਰ ਗੁਰਦਵਾਰਿਆਂ ਵਿਚ ਚਲਾਏ ਗਏ ਅਤੇ ਉਥੇ ਹਰ ਤਰ੍ਹਾਂ ਦੀ ਮੁਫ਼ਤ ਮਦਦ ਮਿਲੀ। ਉਨ੍ਹਾਂ ਸਿੱਖ ਧਰਮ ਦੀ ਸ਼ਲਾਘਾ ਕਰਦਿਆਂ ਦਸਿਆ ਕਿ ਦੇਸ਼ ਭਰ ਵਿਚ ਕਈ ਥਾਵਾਂ ’ਤੇ ਗੁਰਦੁਆਰਿਆਂ ਵਿਚ ਕੇਂਦਰ ਚਲਾਉਣ ਸਦਕਾ ਵੀ ਉਹ ਹਜ਼ਾਰਾਂ ਮਰੀਜ਼ਾਂ ਨੂੰ ਸਿਹਯਤਯਾਬ ਕਰਨ ਵਿਚ ਸਫ਼ਲ ਹੋ ਸਕੇ ਤੇ ਹੁਣ ਹਰਿਆਣਾ ਤੇ ਪੰਜਾਬ ਵਿਚ ਵੀ ਗੁਰਦਵਾਰਿਆਂ ਦੀ ਮਦਦ ਲਈ ਕੋਸ਼ਿਸ਼ ਕਰਨਗੇ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ

 

Have something to say? Post your comment

 
 
 
 
 
Subscribe