ਤੀਜੇ ਟੀਕੇ ਦੀ ਜ਼ਰੂਰਤ ਹੋਵੇਗੀ ਲਾਜ਼ਮੀ
ਅਮਰੀਕਾ : ਕੋਰੋਨਾ ਵੈਕਸੀਨ ਦਾ ਅਸਰ ਛੇ ਮਹੀਨੇ ਤੱਕ ਰਹੇਗਾ ਅਤੇ ਇਸ ਮਗਰੋਂ ਡੈਲਟਾ ਵਰਗੇ ਖ਼ਤਰਨਾਕ ਵੈਰੀਐਂਟਸ ਤੋਂ ਬਚਣ ਲਈ ਬੂਸਟਰ ਡੋਜ਼ ਭਾਵ ਤੀਜੇ ਟੀਕੇ ਦੀ ਜ਼ਰੂਰਤ ਹੋਵੇਗੀ। ਇਹ ਖੁਲਾਸਾ ਫ਼ਾਈਜ਼ਰ ਵੱਲੋਂ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਕੋਲ ਦਾਖ਼ਲ ਕਰਨ ਲਈ ਤਿਆਰ ਕੀਤੇ ਜਾ ਰਹੇ ਦਸਤਾਵੇਜ਼ਾਂ ਰਾਹੀਂ ਹੋਇਆ ਹੈ। ਦੂਜੇ ਪਾਸੇ ਕੈਨੇਡਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਬੂਸਟਰ ਡੋਜ਼ ਦੀ ਜ਼ਰੂਰਤ ਪੈ ਸਕਦੀ ਹੈ ਪਰ ਫ਼ਿਲਹਾਲ ਕਿਸੇ ਕੰਪਨੀ ਤੋਂ ਪ੍ਰਵਾਨਗੀ ਦੀ ਅਰਜ਼ੀ ਨਹੀਂ ਆਈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦਾ ਮੰਨਣਾ ਹੈ ਕਿ ਦੋਵੇਂ ਟੀਕੇ ਲੱਗਣ ਤੋਂ 9 ਮਹੀਨੇ ਤੱਕ ਕੋਰੋਨਾ ਵਾਇਰਸ ਦੇ ਅਸਰ ਤੋਂ ਬਚਿਆ ਜਾ ਸਕਦਾ ਹੈ। ਫਿਰ ਵੀ ਵੈਕਸੀਨ ਦੇ ਮੁਕੰਮਲ ਅਸਰ ਦੀ ਮਿਆਦ ਤੈਅ ਕਰਨ ਲਈ ਅਧਿਐਨ ਕੀਤੇ ਜਾ ਰਿਹਾ ਹੈ।