ਨਵੀਂ ਦਿੱਲੀ : ਭਾਰਤ ’ਚ ਭਿਆਨਕ ਗਰਮੀ ਕਾਰਨ ਰਿਕਾਰਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਇਕ ਰਿਪੋਰਟ ਅਨੁਸਾਰ ਤਪਸ਼ ਭਰੀ ਗਰਮੀ ਨੇ 50 ਸਾਲਾਂ ਵਿਚ 17 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। 1971 ਤੋਂ 2019 ਦਰਮਿਆਨ ਗਰਮ ਹਵਾਵਾਂ ਚਲਣ ਦੀਆਂ 706 ਘਟਨਾਵਾਂ ਹੋਈਆਂ ਹਨ। ਇਹ ਜਾਣਕਾਰੀ ਦੇਸ਼ ਦੇ ਸੀਨੀਅਰ ਮੌਸਮ ਵਿਗਿਆਨੀਆਂ ਵਲੋਂ ਪ੍ਰਕਾਸ਼ਿਤ ਸੋਧ ਪੱਤਰ ਤੋਂ ਮਿਲੀ ਹੈ। ਇਹ ਸੋਧ ਪੱਤਰ ਪਿ੍ਰਥਵੀ ਵਿਗਿਆਨ ਮੰਤਰਾਲਾ ਦੇ ਸਕੱਤਰ ਐੱਮ. ਰਾਜੀਵਨ ਨੇ ਵਿਗਿਆਨੀ ਕਮਲਜੀਤ ਰੇ, ਵਿਗਿਆਨੀ ਐੱਸ.ਐੱਸ. ਰੇ, ਵਿਗਿਆਨੀ ਆਰ.ਕੇ. ਗਿਰੀ ਅਤੇ ਵਿਗਿਆਨੀ ਏ.ਪੀ. ਡੀਮਰੀ ਨੇ ਇਸ ਸਾਲ ਦੀ ਸ਼ੁਰੂਆਤ ’ਚ ਲਿਖਿਆ ਸੀ। ਇਸ ਪੱਤਰ ਦੇ ਮੁੱਖ ਲੇਖਕ ਕਮਲਜੀਤ ਰੇ ਹਨ। ਲੂ ਬੇਹੱਦ ਪ੍ਰਤੀਕੂਲ ਮੌਸਮੀ ਘਟਨਾਵਾਂ (EWE) ’ਚੋਂ ਇਕ ਹੈ।
ਅਧਿਐਨ ਅਨੁਸਾਰ, 50 ਸਾਲਾਂ (1971-2019) ’ਚ ਈ.ਡਬਲਿਊ.ਏ. ਨੇ 1, 41, 308 ਲੋਕਾਂ ਦੀ ਜਾਨ ਲਈ ਹੈ। ਇਨ੍ਹਾਂ ਵਿਚੋਂ 17, 362 ਲੋਕਾਂ ਦੀ ਮੌਤ ਲੂ ਕਾਰਨ ਹੋਈ ਹੈ, ਜੋ ਕੁਲ ਦਰਜ ਮੌਤ ਦੇ ਅੰਕੜਿਆਂ ਦੇ 12 ਫ਼ੀ ਸਦੀ ਤੋਂ ਥੋੜ੍ਹਾ ਵਧ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲੂ ਨਾਲ ਜ਼ਿਆਦਾਤਰ ਮੌਤਾਂ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਓਡੀਸ਼ਾ ’ਚ ਹੋਈਆਂ। ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪਛਮੀ ਬੰਗਾਲ, ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਉਨ੍ਹਾਂ ਸੂਬਿਆਂ ’ਚ ਸ਼ਾਮਲ ਹਨ, ਜਿਥੇ ਭਿਆਨਕ ਲੂ ਦੇ ਮਾਮਲੇ ਸੱਭ ਤੋਂ ਜ਼ਿਆਦਾ ਸਾਹਮਣੇ ਆਉਂਦੇ ਹਨ।
ਇਹ ਵੀ ਪੜ੍ਹੋ : ਹੁਣ ਇਸ ਤਰ੍ਹਾਂ ਕਾਂਗਰਸ ਕਲੇਸ਼ ਛੇਤੀ ਖ਼ਤਮ ਹੋਵੇਗਾ
-
ELEGANTE Men's Square Sunglasses