ਟੋਰਾਂਟੋ : ਕੋਰੋਨਾ ਦੇ ਟੀਕੇ ਨਾਲ ਦੁਰਲਭ ਮਾਮਲਿਆਂ ਵਿਚ ਬਲੱਡ ਕਲੌਟਿੰਗ ਦੇ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਦੇ ਵਿਗਿਆਨੀਆਂ ਨੇ ਇਸ ਤਕਲੀਫ਼ ਤੋਂ ਛੁਟਕਾਰਾ ਪਾਉਣ ਦੇ ਲਈ ਦਵਾਈ ਤਿਆਰ ਕਰ ਲਈ ਹੈ। ਮੈਕਮਾਸਟਰ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਜਿਹੇ ਮਾਮਲਿਆਂ ਦੇ ਲਈ ਐਂਟੀ ਕਲੌਟਿੰਗ ਦਵਾਈਆਂ ਦੇ ਨਾਲ ਨਰਸਾਂ ਦੇ ਜ਼ਰੀਏ ਹਾਈ ਡੋਜ਼ ਦੀ ਇਮਯੂਨੋ ਗਲੋਬਿਨ ਦੇਣ ਦੀ ਸਲਾਹ ਦਿੱਤੀ ਹੈ। ਇਸ ਟੀਕੇ ਰਾਹੀਂ ਖੂਨ ਦੇ ਥੱਕੇ ਨੂੰ ਠੀਕ ਕੀਤਾ ਜਾ ਸਕਦਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਇੰਡਯੂਜ਼ਡ ਇਮਯੂਨ ਥਰੋਮਬੋਟਕ ਥਰੌਮਬੋਸਾਈਟੋਪੀਨੀਆ (ਵੀਆਈਟੀਟੀ) ਇੱਕ ਦੁਰਲਭ ਤਰ੍ਹਾਂ ਦਾ ਬੁਰਾ ਪ੍ਰਭਾਵ ਹੈ ਜੋ ਕੋਰੋਨਾ ਦੇ ਟੀਕੇ ਦੀ ਐਡੀਨੋਵਾਇਰਸ ਵੈਕਟਰ ਵੈਕਸੀਨ ਨਾਲ ਦੇਖਿਆ ਗਿਆ ਹੈ। ਇਹ ਤਦ ਹੁੰਦਾ ਹੈ ਜਦ ਐਂਟੀਬਾਡੀਜ਼ ਬਲੱਡ ਪ੍ਰੋਟੀਨ ’ਤੇ ਹਮਲਾ ਬੋਲ ਦਿੰਦੀ ਹੈ। ਜਿਸ ਦੇ ਕਾਰਨ ਖੂਨ ਵਿਚ ਪਲੇਟਲੈਟ ਸਰਗਰਮ ਹੋ ਜਾਂਦਾ ਹੈ। ਇਸ ਕਾਰਨ ਦੋਵੇਂ ਮਿਲ ਕੇ ਖੂਨ ਦੇ ਥੱਕੇ ਬਣਾ ਦਿੰਦੀਆਂ ਹਨ।
ਮੈਕਮਾਸਟਰ ਯੂਨੀਵਰਸਿਟੀ ਦੇ ਮੈਡੀਸਿਨ ਵਿਭਾਗ ਦੇ ਡਾ. ਈਸੈਕ ਦਾ ਕਹਿਣਾ ਹੈ ਕਿ ਵੀਆਈਟੀਟੀ ਦਾ ਇਲਾਜ ਸਾਡੇ ਕੋਲ ਹੈ। ਅਸੀਂ ਸਮੇਂ ’ਤੇ ਇਸ ਦੀ ਪਛਾਣ ਕਰਕੇ ਉਸ ਦਾ ਇਲਾਜ ਕਰ ਸਕਦੇ ਹਨ ਅਤੇ ਇਸ ਦਾ ਸਹੀ ਤਰੀਕਾ ਸਾਨੂੰ ਪਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਜ ਦੇ ਨਵੇਂ ਤਰੀਕੇ ਨਾਲ ਅਸੀਂ ਦੇਖਿਆ ਕਿ ਐਂਟੀਬਾਡੀ ਦੇ ਕਾਰਨ ਸਰਗਰਮ ਹੋਏ ਪਲੇਟਲੈਟਸ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਕਾਰਨ ਬਲੱਡ ਕਲੌਟ ਠੀਕ ਹੋਣ ਲੱਗਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਮਿਊਨੋਗਲੋਬਿਨ ਦੀ ਹਾਈ ਡੋਜ਼ ਥਿਨਰ ਦਵਾਈਆਂ ਦੇ ਜ਼ਰੀਏ ਇਸ ਤਰ੍ਹਾਂ ਦੀ ਤਕਲੀਫ਼ ਨਾਲ ਗੁਜ਼ਰਨ ਵਾਲੇ ਮਰੀਜ਼ਾਂ ਦਾ ਇਲਾਜ ਸੰਭਵ ਹੈ।