ਕੈਨੇਡਾ : IRCC ਕੈਨੇਡਾ ਵੱਲੋਂ ਵਿਦੇਸ਼ੀ ਨਾਗਰਿਕਾਂ ਨੂੰ ਮੈਡੀਕਲ ਐਗਜ਼ਾਮ ਤੋਂ ਰਾਹਤ ਦਿੱਤੀ ਗਈ ਹੈ। ਆਮ ਤੌਰ ‘ਤੇ ਸਥਾਈ ਨਿਵਾਸ ਜਾਂ ਸਥਾਈ ਨਿਵਾਸੀ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ, ਬਿਨੈਕਾਰਾਂ ਨੂੰ ਮੈਡੀਕਲ ਐਗਜ਼ਾਮ ਜਮਾ ਕਰਵਾਉਣਾ ਪੈੰਦਾ ਸੀ। ਇਹ ਨਵੀਂ ਪੋਲਿਸੀ ਉਨ੍ਹਾਂ ‘ਤੇ ਲਾਗੂ ਹੁੰਦੀ ਹੈ ਜਿਨ੍ਹਾਂ ਨੇ ਸਥਾਈ ਰੈਜ਼ੀਡੈਂਸੀ ਲਈ ਅਰਜ਼ੀ ਦਿੱਤੀ ਹੈ ਅਤੇ ਨਵੀਂ ਇਮੀਗ੍ਰੇਸ਼ਨ ਮੈਡੀਕਲ ਪ੍ਰੀਖਿਆ ਪੂਰੀ ਨਹੀਂ ਕੀਤੀ, ਪਿਛਲੇ ਪੰਜ ਸਾਲਾਂ ਦੇ ਅੰਦਰ ਡਾਕਟਰੀ ਜਾਂਚ ਪੂਰੀ ਕੀਤੀ ਹੈ ਅਤੇ ਸਿਹਤ ਸੰਬੰਧੀ ਕੋਈ ਖਤਰਾ ਨਹੀਂ ਪਾਇਆ ਗਿਆ, ਪਿਛਲੇ ਸਾਲ 6 ਮਹੀਨਿਆਂ ਤੋਂ ਵੱਧ ਸਮੇਂ ਲਈ ਕਨੈਡਾ ਨਹੀਂ ਛੱਡਿਆ ਹੈ। ਦੱਸਰਣਯੋਗ ਹੈ ਕਿ ਬਿਨੈਕਾਰ ਦੇ ਪਰਿਵਾਰਕ ਮੈਂਬਰ ਵੀ ਇਸ ਅਸਥਾਈ ਜਨਤਕ ਨੀਤੀ ਤਹਿਤ ਯੋਗ ਹੋਣਗੇ। ਇਹ ਪੋਲਿਸੀ 28 ਦਸੰਬਰ 2021 ਤੱਕ ਜਾਰੀ ਰਹੇਗੀ।