Friday, November 22, 2024
 

ਰਾਸ਼ਟਰੀ

ਦੀਪ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਫਿਰ ਹੋਏ ਸੰਮਨ ਜਾਰੀ

June 29, 2021 04:13 PM

ਨਵੀਂ ਦਿੱਲੀ :  26 ਜਨਵਰੀ ਲਾਲ ਕਿਲੇ  ਹਿੰਸਾ ਮਾਮਲੇ ਵਿਚ ਦੀਪ ਸਿੱਧੂ ਨੂੰ ਫਿਰ ਤੋਂ ਸੰਮਨ ਜਾਰੀ ਹੋਏ ਹਨ। ਇਹ ਜਾਣਕਾਰੀ ਨਿਊਜ਼ ਏਜੰਸੀ ANI ਦੁਆਰਾ ਸਾਂਝੀ ਕੀਤੀ ਗਈ ਹੈ। ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਸਾਰੇ ਮੁਲਜ਼ਮਾਂ ਨੂੰ 12 ਜੁਲਾਈ ਨੂੰ ਵੀਡੀਉ ਕਾਨਫ਼ਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿਤੇ। ਅਦਾਲਤ ਨੂੰ ਦਸਿਆ ਗਿਆ ਸੀ ਕਿ ਉਸ ਨੇ ਜੋ ਪਹਿਲਾਂ ਸੰਮਨ ਜਾਰੀ ਕੀਤੇ ਸਨ, ਉਹ ਮੁਲਜ਼ਮਾਂ ਨੂੰ ਨਹੀਂ ਮਿਲੇ। ਇਸ ਤੋਂ ਬਾਅਦ ਅੱਜ ਅਦਾਲਤ ਨੇ ਤਾਜ਼ਾ ਸੰਮਨ ਜਾਰੀ ਕੀਤੇ ਹਨ। ਇਸ ਵੇਲੇ ਦੀਪ ਸਿੱਧੂ ਸਣੇ ਲਾਲਾ ਕਿਲ੍ਹਾ ਹਿੰਸਾ ਮਾਮਲੇ ਦੇ ਸਾਰੇ ਮੁਲਜ਼ਮ ਜ਼ਮਾਨਤ ’ਤੇ ਬਾਹਰ ਹਨ।
ਇਸ ਤੋਂ ਪਹਿਲਾਂ 19 ਜੂਨ ਨੂੰ ਜੱਜ ਨੇ ਇਸ ਕੇਸ ਵਿਚ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਸਾਰੇ ਦੋਸ਼ੀਆਂ ਨੂੰ 29 ਜੂਨ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ ਪਰ ਮੰਗਲਵਾਰ ਨੂੰ ਸਿਰਫ ਦੋਸ਼ੀ ਹਰਜੋਤ ਸਿੰਘ ਹੀ ਅਦਾਲਤ ਵਿਚ ਪੇਸ਼ ਹੋਇਆ ਸੀ। ਦੂਜੇ ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਨੂੰ ਦਸਿਆ ਕਿ ਉਨ੍ਹਾਂ ਦੇ ਮੁਵੱਕਲਾਂ ਨੂੰ ਅਜੇ ਤਲਬ ਨਹੀਂ ਕੀਤਾ ਗਿਆ ਹੈ।

 

 

Have something to say? Post your comment

 
 
 
 
 
Subscribe