ਟੈਕਸਾਸ : ਅਮਰੀਕਾ ਦੇ ਟੈਕਸਾਸ 'ਚ ਰਹਿੰਦੇ ਪੰਜਾਬ ਦੇ ਇਕ ਨੌਜਵਾਨ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਐਤਵਾਰ ਰਾਤ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮਾਮਲੇ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਨੌਜਵਾਨ ਦਾ ਆਪਣੀ ਪਤਨੀ ਨਾਲ ਝਗੜਾ ਹੋਣ ਕਾਰਨ ਉਹ ਡਿਪ੍ਰੈਸ਼ਨ 'ਚ ਸੀ ਅਤੇ ਦੋਵਾਂ ਵਿਚਕਾਰ ਤਣਾਅ ਇਨਾ ਵੱਧ ਗਿਆ ਕੇ ਤਲਾਕ ਤੱਕ ਗੱਲ ਪਹੁੰਚ ਗਈ ਸੀ।
ਇਹ ਵੀ ਪੜ੍ਹੋ : ਜਾਣੋ ਦੇਸ਼ ਵਿਚ ਕਿ ਹੈ ਕੋਰੋਨਾ ਦੀ ਸਥਿਤੀ
ਉਧਰ ਮ੍ਰਿਤਕ ਦੇ ਪਰਿਵਾਰ ਨੇ ਪਤਨੀ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਮਰੀਕਾ ਪੁਲਿਸ ਨੂੰ ਉਸ ਦੇ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।ਦੱਸ ਦਈਏ ਕਿ ਮ੍ਰਿਤਕ ਦਮਨਵੀਰ ਜਲੰਧਰ ਦੇ ਆਦਮਪੁਰ ਦੇ ਪਿੰਡ ਮਾਣਕੋ ਦਾ ਸੀ। ਦਮਨਵੀਰ ਦੇ ਪਿਤਾ ਪੁਰਸ਼ੋਤਮ ਢਿੱਲੋ ਨੇ ਦੱਸਿਆ ਕਿ ਉਸ ਦਾ ਪੁੱਤਰ 2006 'ਚ ਆਸਟ੍ਰੇਲੀਆ 'ਚ ਪੜ੍ਹਾਈ ਲਈ ਗਿਆ ਸੀ ਅਤੇ ਬਾਅਦ 'ਚ ਉਥੋਂ ਰਿਸ਼ਤੇਦਾਰਾਂ ਕੋਲ ਘੁੰਮਣ ਲਈ ਅਮਰੀਕਾ ਚੱਲਾ ਗਿਆ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਤੋਂ ਪਹਿਲਾਂ ਕਿਹੜਾ ਕੋਰੋਨਾ ਮਾਰੂ ਟੀਕਾ ਜਾਇਜ਼ ਹੈ
ਉਥੇ 16 ਫਰਵਰੀ 2013 ਨੂੰ ਉਸ ਦਾ ਰਤਨਪ੍ਰੀਤ ਕੌਰ ਨਾਲ ਵਿਆਹ ਹੋ ਗਿਆ। ਪਰ ਦੋਹਾਂ ਵਿਚ ਅਣਬਣ ਹੋ ਗਈ ਅਤੇ ਜਿਸ ਕਾਰਨ ਉਨ੍ਹਾਂ ਤਲਾਕ ਲੈਣ ਬਾਰੇ ਸੋਚਿਆ ਉਨ੍ਹਾਂ ਦੱਸਿਆ ਕਿ ਤਲਾਕ ਦੇ ਕਾਗਜ਼ ਦੇ ਨਾਲ ਪ੍ਰਾਪਰਟੀ ਦੀ ਵੰਡ ਨੂੰ ਲੈ ਕੀ ਵੀ ਦੋਵੇਂ ਸਹਿਮਤਸਨ। ਉਧਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ