ਨਾਈਜੀਰੀਆ : ਧਮਾਕਾ ਇੰਨਾ ਜ਼ਬਰਦਸਤ ਸੀ ਕਿ 48 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਧਮਾਕਾ ਉੱਤਰ-ਮੱਧ ਨਾਈਜਰ ਰਾਜ ਵਿੱਚ ਹੋਇਆ। ਰਾਜ ਆਫ਼ਤ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਉੱਤਰੀ-ਮੱਧ ਨਾਈਜਰ ਰਾਜ ਵਿੱਚ ਬਾਲਣ ਨਾਲ ਭਰੇ ਇੱਕ ਟਰੱਕ ਨੇ ਯਾਤਰੀਆਂ ਅਤੇ ਪਸ਼ੂਆਂ ਨੂੰ ਲਿਜਾ ਰਹੇ ਵਾਹਨ ਨਾਲ ਟੱਕਰ ਮਾਰ ਦਿੱਤੀ। ਇਹ ਹਾਦਸਾ ਅਜਿਹੇ ਸਮੇਂ 'ਚ ਵਾਪਰਿਆ ਹੈ ਜਦੋਂ ਨਾਈਜੀਰੀਆ ਤੇਲ ਦੀ ਕਮੀ ਨਾਲ ਜੂਝ ਰਿਹਾ ਹੈ। ਦੇਸ਼ ਦੇ ਕਈ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਤੇਲ ਲਈ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਨਾਈਜੀਰੀਆ ਵਿੱਚ ਇੱਕ ਤੇਲ ਟੈਂਕਰ ਇੱਕ ਹੋਰ ਵਾਹਨ ਨਾਲ ਟਕਰਾ ਗਿਆ।
ਰਾਜ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਕਿ ਈਂਧਨ ਨਾਲ ਭਰਿਆ ਇੱਕ ਟਰੱਕ ਯਾਤਰੀਆਂ ਅਤੇ ਪਸ਼ੂਆਂ ਨੂੰ ਲਿਜਾ ਰਹੇ ਵਾਹਨ ਨਾਲ ਟਕਰਾ ਗਿਆ ਅਤੇ ਧਮਾਕਾ ਹੋ ਗਿਆ। ਹਾਦਸੇ ਕਾਰਨ ਹਾਈਵੇਅ 'ਤੇ ਕਈ ਹੋਰ ਵਾਹਨ ਵੀ ਫਸ ਗਏ। ਇਸ ਧਮਾਕੇ 'ਚ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ ਹੈ। ਏਜੰਸੀ ਦੇ ਬੁਲਾਰੇ ਹੁਸੈਨੀ ਇਬਰਾਹਿਮ ਨੇ ਮਰਨ ਵਾਲਿਆਂ ਦੀ ਗਿਣਤੀ 48 ਦੱਸੀ ਹੈ, ਅਤੇ ਅਧਿਕਾਰੀ ਅਜੇ ਵੀ ਹਾਦਸੇ ਵਾਲੀ ਥਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਨਾਈਜੀਰੀਆ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ NNPC ਲਿਮਿਟੇਡ ਨੇ ਪਿਛਲੇ ਹਫਤੇ ਗੈਸੋਲੀਨ ਦੀਆਂ ਕੀਮਤਾਂ ਵਿੱਚ ਘੱਟੋ ਘੱਟ 39% ਦਾ ਵਾਧਾ ਕੀਤਾ ਹੈ। ਇੱਕ ਸਾਲ ਤੋਂ ਵੱਧ ਸਮੇਂ ਵਿੱਚ ਇਹ ਦੂਜਾ ਵੱਡਾ ਵਾਧਾ ਹੈ। ਇਸ ਦੌਰਾਨ ਦੇਸ਼ ਦੇ ਕਈ ਇਲਾਕਿਆਂ 'ਚ ਈਂਧਨ ਦੀ ਕਮੀ ਹੈ, ਜਿਸ ਕਾਰਨ ਲੋਕਾਂ ਨੂੰ ਲੰਬੀਆਂ ਕਤਾਰਾਂ 'ਚ ਖੜ੍ਹਨਾ ਪੈਂਦਾ ਹੈ।