Friday, November 22, 2024
 

ਰਾਸ਼ਟਰੀ

ਭਾਰਤੀ ਹਵਾਈ ਫੌਜ ਅੱਡੇ ’ਤੇ ਹੋਇਆ ਧਮਾਕਾ, ਅਲਰਟ ਜਾਰੀ

June 27, 2021 12:46 PM

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਜੰਮੂ ਸਥਿਤ ਅੱਡੇ ’ਤੇ ਬੀਤੀ ਦੇਰ ਰਾਤ ਕਰੀਬ 2.15 ਵਜੇ ਪੰਜ ਮਿੰਟਾਂ ਵਿਚ ਦੋ ਧਮਾਕੇ ਹੋਏ। ਧਮਾਕੇ ਕਰਨ ਲਈ ਕਥਿਤ ਤੌਰ ’ਤੇ ਡਰੋਨ ਵਰਤੇ ਗਏ। ਦੱਸ ਦਈਏ ਕਿ ਪਹਿਲੇ ਧਮਾਕੇ ਨਾਲ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿਚ ਇਮਾਰਤ ਦੀ ਛੱਤ ਢਹਿ ਗਈ ਅਤੇ ਦੂਜਾ ਧਮਾਕਾ ਜ਼ਮੀਨ 'ਤੇ ਹੋਇਆ। ਘਟਨਾ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਹਵਾਈ ਫ਼ੌਜ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿ ਕੀਤੇ ਇਹ ਦੋਵੇਂ ਧਮਾਕੇ ਅਤਿਵਾਦੀ ਹਮਲੇ ਤਾਂ ਨਹੀਂ ਸਨ। ਦੱਸਣਯੋਗ ਹੈ ਕਿ ਕਿਸੇ ਦੇ ਵੀ ਜ਼ਖਮੀ ਹੋਣ ਦੀ ਤੁਰੰਤ ਜਾਣਕਾਰੀ ਨਹੀਂ ਹੈ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਦਫਤਰ ਨੇ ਕਿਹਾ ਕਿ ਉਨ੍ਹਾਂ ਨੇ ਹਵਾਈ ਫੌਜ ਦੇ ਡਿਪਟੀ ਚੀਫ਼ ਏਅਰ ਮਾਰਸ਼ਲ ਐੱਚਐੱਸ ਅਰੋੜਾ (HSArora) ਨਾਲ ਧਮਾਕਿਆਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਹਵਾਈ ਅੱਡੇ ’ਤੇ ਧਮਾਕੇ ਕਰਨ ਲਈ ਡਰੋਨ ਦੀ ਸੰਭਾਵਿਤ ਵਰਤੋਂ ਦੀ ਵੀ ਜਾਂਚ ਕਰ ਰਹੇ ਹਨ। ਇਸ ਹਵਾਈ ਅੱਡੇ ਵਿੱਚ ਹਵਾਈ ਫੌਜ ਦਾ ਸਾਜ਼ੋ ਸਾਮਾਨ ਵੀ ਹੈ। ਦੱਸ ਦਈਏ ਕਿ ਇਸ ਹਮਲੇ ਤੋਂ ਤੁਰੰਤ ਮਗਰੋਂ ਹਵਾਈ ਅੱਡੇ ਤੋਂ ਪੰਜ ਕਿਲੋਮੀਟਰ ਦੂਰ ਪੰਜ ਕਿਲੋ ਆਈਈਡੀ ਨਾਲ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਬਾਅਦ ਹਾਈ ਅਲਰਟ ਐਲਾਨ ਦਿੱਤਾ ਹੈ।

 

Have something to say? Post your comment

 
 
 
 
 
Subscribe