ਆਸਟ੍ਰੇਲੀਆ : ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਬਾਰੇ ਸਥਿਤੀਆਂ ਨੂੰ ਵਾਚਦਿਆਂ ਕੁੱਝ ਪਾਬੰਧੀਆਂ ਨੂੰ ਲਾਗੂ ਕਰਨਾ ਜਾਇਜ਼ ਹੈ ਜਿਵੇਂ ਕਿ ਮੂੰਹ ਉਪਰ ਮਾਸਕ ਪਾਉਣਾ ਅਤੇ ਭੀੜ ਵਾਲੀਆਂ ਥਾਂਵਾਂ ਉਪਰ ਹੋਰ ਜ਼ਿਆਦਾ ਅਹਿਤਿਆਦ ਵਰਤਣੇ ਆਦਿ, ਪਰੰਤੂ ਸਰਕਾਰ ਕਿਸੇ ਵੀ ਸੂਰਤ ਵਿੱਚ ਲਾਕਡਾਊਨ ਲਗਾਉਣ ਲਈ ਤਿਆਰ ਨਹੀਂ ਹੈ। ਇਸ ਸਬੰਧੀ ਮੌਜੂਦਾ ਸਥਿਤੀਆਂ ਦੀ ਨਾਜ਼ੁਕਤਾ ਕਾਰਨ ਕੈਬਨਿਟ ਦੀ ਇਸ ਸਬੰਧ ਵਿੱਚ ਮੀਟਿੰਗ ਵੀ ਕੀਤੀ ਜਾ ਰਹੀ ਹੈ। ਬੀਤੇ ਕੱਲ੍ਹ, ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਵੀ ਕਿਹਾ ਸੀ ਕਿ ਰਾਜ ਵਿੱਚ ਇਸ ਸਮੇਂ ਜੋ ਹਾਲਾਤ ਚੱਲ ਰਹੇ ਹਨ, ਜਦੋਂ ਦੀ ਕਰੋਨਾ ਬਿਮਾਰੀ ਸ਼ੁਰੂ ਹੋਈ ਹੈ, ਹੁਣ ਦਾ ਸਮਾਂ ਕਾਫੀ ਖਰਾਬ ਹੈ। ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 48, 402 ਟੈਸਟ ਕੀਤੇ ਗਏ ਸਨ ਅਤੇ 18 ਨਵੇਂ ਮਾਮਲੇ ਦਰਜ ਹੋਏ ਸਨ। ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਲਾਕਡਾਊਨ ਲਗਾਉਣ ਦੀ ਬਜਾਏ ਸਰਕਾਰ ਨੇ ਪੁਲਿਸ ਜ਼ਿਆਦਾ ਹਰਕਤ ਵਿੱਚ ਕਰ ਦਿੱਤਾ ਹੈ।