ਸਿਡਨੀ : ਕੋਰੋਨਾ ਦਾ ਕਹਿਰ ਇਸ ਵੇਲੇ ਦੁਨੀਆ ਭਰ ਵਿੱਚ ਫੈਲਿਆ ਹੋਇਆ ਹੈ।ਹੁਣ ਕੋਰੋਨਾ ਨੇ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਮੁੜ ਦਸਤਕ ਦੇ ਦਿੱਤੀ ਹੈ l ਕੋਰੋਨਾ ਦੇ ਵਧ ਰਹੇ ਕਹਿਰ ਨੂੰ ਦੇਖਦੇ ਆਸਟ੍ਰੇਲੀਅਨ ਸਰਕਾਰ ਵੱਲੋਂ ਮੁੜ ਤੋਂ ਪਾਬੰਦੀਆਂ ਲਗਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ । ਹੁਣ ਤੱਕ ਸਿਡਨੀ ਵਿਚ ਕਰੋਨਾ ਦੇ 37 ਕੇਸ ਸਾਹਮਣੇ ਆਏ ਹਨ। ਇਹ ਕੇਸ ਪੂਰਬੀ ਉਪਨਗਰਾਂ ਵਿੱਚ ਹਨ। ਕਰੋਨਾ ਦੇ ਵਧਦੇ ਫੈਲਾਅ ਕਰਕੇ ਸਰਕਾਰ ਵੱਲੋਂ ਸਿਡਨੀ ਵਾਸੀਆਂ ਨੂੰ ਮਾਸਕ ਪਹਿਨਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਫਿਸ, ਰੇਲ, ਬੱਸ, ਜਨਤਕ ਥਾਂਵਾਂ ਅਤੇ ਬਾਕੀ ਥਾਂਵਾਂ ‘ਤੇ ਵੀ ਮਾਸਕ ਪਹਿਨਣਾ ਲਾਜ਼ਮੀ ਹੈ। ਘਰਾਂ ਵਿੱਚ ਇਕੱਠ ਕਰਨ ਨੂੰ ਲੈ ਕੇ ਵੀ ਲਿਮਟ ਰੱਖੀ ਗਈ ਹੈ। ਬੱਚਿਆਂ ਸਮੇਤ 5 ਲੋਕਾਂ ਦੇ ਇਕੱਠ ਤੋਂ ਵੱਧ ਨਹੀਂ ਕਰ ਸਕਦੇ। ਸਿਡਨੀ ਤੋਂ ਬਾਹਰ ਜਾਣ ‘ਤੇ ਵੀ ਕਈ ਥਾਂਵਾਂ ਤੇ ਪਾਬੰਦੀ ਲਗਾਈ ਗਈ ਹੈ।
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ