ਮੁਹਾਲੀ (ਸੱਚੀ ਕਲਮ ਬਿਊਰੋ) :ਅੱਜ ਮੁਹਾਲੀ ਵਿਖੇ SCO 678 ਸੈਕਟਰ 70 ਕੁਲਤਾਰ ਸਿੰਘ ਵਿਖੇ ਸੰਧਵਾਂ ਜੀ ਨੇ ਪਹੁੰਚ ਕੇ ਦਫਤਰ ਦਾ ਉਦਘਾਟਨ ਕੀਤਾ ਅਤੇ ਸਭ ਵਲੰਟੀਅਰ ਨੂੰ ਵਧਾਈ ਦਿੱਤੀ ਅਤੇ ਬੋਲਦਿਆ ਕਿਹਾ ਕਿ ਇਹ ਜੋ ਵਲੰਟੀਅਰ ਦਾ ਇਕੱਠ ਦਿੱਖ ਰਿਹਾ ਹੈ 2022 ਦੀ ਜਿੱਤ ਦੀ ਨਿਸ਼ਾਨੀ ਹੈ ਅਤੇ ਹਲਕੇ ਵਿੱਚ ਕਾਂਗਰਸ ਦੀ ਗੁੰਡਾਗਰਦੀ ਦੀਆਂ ਜੜ੍ਹਾ ਪੱਟਣ ਲਈ ਨੀਂਹ ਰੱਖੀ ਗਈ ਹੈ ।
ਇਸ ਸਮੇਂ ਬੋਲਦਿਆਂ ਸੰਧਵਾਂ ਜੀ ਨੇ ਕਿਹਾ ਕਿ ਅਕਾਲੀ ਕਾਂਗਰਸ ਦੇ ਲੀਡਰ ਭ੍ਰਿਸ਼ਟ ਹੋਕੇ ਵੀ ਗੱਦੀਆਂ ਤੇ ਬਿਰਾਜਮਾਨ ਅਤੇ ਸੱਤਾ ਦਾ ਅਨੰਦ ਮਾਣ ਰਹੇ ਹਨ ।
ਆਪ ਦੀ ਸਰਕਾਰ ਆਉਣ ਤੇ ਸਭ ਨੂੰ ਜੇਲਾਂ ਵਿੱਚ ਢੱਕਾਂਗੇ ਅਤੇ ਪੰਜਾਬ ਨੂੰ ਅਪਣੇ ਪੈਰਾਂ ਸਿਰ ਖੜਾ ਕਰਾਂਗੇ ।
ਇਸ ਮੌਕੇ ਜਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ ਜੀ ਨੇ ਸਭ ਨੂੰ ਅਪੀਲ ਕੀਤੀ ਕਿ ਇਕ ਜੁਟ ਹੋਕੇ ਮੋਹਾਲੀ ਦੇ ਤਿੰਨ ਹਲਕੇ ਮੁਹਾਲੀ , ਖਰੜ , ਡੇਰਾ ਬੱਸੀ ਦੀਆਂ ਸੀਟਾਂ ਜਿੱਤਕੇ ਕੇਜਰੀਵਾਲ ਜੀ ਸਮਰਪਿਤ ਕਰਾਂਗੇ ਤਾਂ ਕਿ ਪੰਜਾਬ ਵਿੱਚ ਇਕ ਮਜਬੂਤ ਸਰਕਾਰ ਬਣ ਸਕੇ ।
ਇਸ ਮੌਕੇ ਜਿਲ੍ਹਾ ਸਕੱਤਰ ਪ੍ਰਭਜੌਤ ਕੌਰ ਨੇ ਆਏ ਹੋਏ ਸਾਰੇ ਵਲੰਟੀਅਰ ਅਤੇ ਆਹੁਦੇਦਾਰਾਂ ਦਾ ਧੰਨਵਾਦ ਕੀਤਾ ।
ਜਿਲ੍ਹਾ ਪ੍ਰਧਾਨ ਵੋਮਿੰਨ ਵਿੰਗ ਕਸ਼ਮੀਰ ਕੌਰ , ਬਲਵਿੰਦਰ ਧਨੋੜਾ , ਸਵਰਨਜੀਤ ਕੌਰ ਬਲਟਾਣਾ, ਐਡਵੋਕੇਟ ਅਮਰਦੀਪ ਕੌਰ , ਸੋਨਾਲੀ ਸ਼ਰਮਾ, ਸਵਰਨ ਲਤਾ , ਕਾਨੂੰ ਸ਼ਰਮਾ , ਗੁਰਮੇਜ ਸਿੰਘ ਕਾਂਹਲੋਂ , ਬਹਾਦਰ ਸਿੰਘ ਚਹਿਲ , ਯੋਧਾ ਮਾਨ , ਸੰਨੀ ਆਹਲੂਵਾਲੀਆ , ਵਿਨੀਤ ਵਰਮਾ , ਪ੍ਰਮਿੰਦਰ ਗੋਲਡੀ , ਕੁਲਜੀਤ ਸਿੰਘ ਰੰਧਾਵਾ , ਨਰਿੰਦਰ ਸ਼ੇਰਗਿੱਲ , ਹਰਜੀਤ ਬੰਟੀ , ਮਨਦੀਪ ਮਟੌਰ , ਗੁਰਿੰਦਰ ਕੈਰੋਂ , ਸਰਬਜੀਤ ਪਧੰਰ , ਅਜੀਤ ਕਾਂਸਲ , ਜਸਪਾਲ ਕਾਉਣੀ , ਰਮੇਸ਼ ਸ਼ਰਮਾ , ਹਰੀਸ਼ ਕੌਸ਼ਲ , ਗੱਜਣ ਸਿੰਘ ਆਦਿ ਸ਼ਾਮਲ ਹੋਏ ।