Friday, November 22, 2024
 

ਰਾਸ਼ਟਰੀ

ਕਿਸੇ ਹੋਰ ਦੀ ਥਾਂ ਕਈ ਸਾਲ ਕਰਦਾ ਰਿਹਾ ਸਰਕਾਰੀ ਨੌਕਰੀ

June 19, 2021 10:05 AM

ਮੁਰਾਦਾਬਾਦ : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਕੋਤਵਾਲੀ ਠਾਕੁਰਦੁਆਰਾ ਖੇਤਰ ਵਿਚ ਡਾਇਲ 112 ਵਿੱਚ ਤਾਇਨਾਤ ਕਾਂਸਟੇਬਲ ਅਨਿਲ ਕੁਮਾਰ 'ਤੇ ਦੋਸ਼ ਹੈ ਕਿ ਉਸਨੇ ਸਾਜ਼ਿਸ਼ ਕਰਕੇ ਆਪਣੇ ਸਗੇ ਸਾਲੇ ਅਨਿਲ ਸੋਨੀ ਨੂੰ ਘਰ ਵਿਚ ਪੁਲਿਸ ਸਿਖਲਾਈ ਦੇ ਕੇ ਨੌਕਰੀ 'ਤੇ ਭੇਜਣਾ ਸ਼ੁਰੂ ਕਰ ਦਿੱਤਾ। ਕਿਸੇ ਅਣਪਛਾਤੇ ਵਿਅਕਤੀ ਨੇ ਇਹ ਜਾਣਕਾਰੀ ਪੁਲਿਸ ਅਧਿਕਾਰੀ ਨੂੰ ਦਿੱਤੀ। ਜਿਸ ਤੋਂ ਬਾਅਦ ਗੁਪਤ ਜਾਂਚ ਵਿੱਚ ਪੂਰਾ ਖੁਲਾਸਾ ਹੋਇਆ। ਫਿਲਹਾਲ ਪੁਲਿਸ ਨੇ ਅਸਲ ਭਰਤੀ ਕੀਤੇ ਕਾਂਸਟੇਬਲ ਅਨਿਲ ਕੁਮਾਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਫਰਜ਼ੀ ਅਨਿਲ ਕੁਮਾਰ ਉਰਫ ਅਨਿਲ ਸੋਨੀ ਫਰਾਰ ਹੈ।
ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਖਤੌਲੀ ਦੇ ਵਸਨੀਕ ਅਨਿਲ ਕੁਮਾਰ ਨੇ ਸਾਲ 2011 ਵਿੱਚ ਬਰੇਲੀ ਤੋਂ ਪੁਲਿਸ ਭਰਤੀ ਲਈ ਦਰਖਾਸਤ ਦਿੱਤੀ ਸੀ, ਜਿਥੇ ਉਹ ਸਿਖਲਾਈ ਦੌਰਾਨ ਫੇਲ ਹੋ ਗਿਆ ਸੀ, ਤਦ ਅਨਿਲ ਕੁਮਾਰ ਨੇ ਮੇਰਠ ਵਿੱਚ 2012 ਵਿੱਚ ਪੁਲਿਸ ਭਰਤੀ ਕੀਤੀ ਸੀ। ਉਥੇ ਵੀ ਉਹ ਅਸਫਲ ਰਿਹਾ। ਨਵੰਬਰ 2012 ਵਿਚ ਅਨਿਲ ਕੁਮਾਰ ਨੇ ਤੀਜੀ ਵਾਰ ਗੋਰਖਪੁਰ ਵਿਚ ਬਿਨੈ-ਪੱਤਰ ਦਿੱਤਾ, ਜਿਥੇ ਉਸ ਨੂੰ ਕਾਂਸਟੇਬਲ ਲਈ ਚੋਣ ਹੋਈ। ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਅਨਿਲ ਕੁਮਾਰ ਦੀ ਪਹਿਲੀ ਪੋਸਟਿੰਗ ਬਰੇਲੀ ਜ਼ਿਲ੍ਹੇ ਹੋਈ। ਅਨਿਲ ਕੁਮਾਰ ਨੇ ਡਿਊਟੀ ਜੁਆਇਨ ਕਰ ਲਈ। ਜਦੋਂ ਅਨਿਲ ਕੁਮਾਰ ਦਾ ਤਬਾਦਲਾ ਬਰੇਲੀ ਰੇਂਜ ਤੋਂ ਮੁਰਾਦਾਬਾਦ ਰੇਂਜ ਵਿੱਚ ਹੋਇਆ ਤਾਂ ਇਥੋਂ ਹੀ ਸਾਜਿਸ਼ ਦੀ ਖੇਡ ਸ਼ੁਰੂ ਹੋਈ।
ਤਬਾਦਲੇ ਤੋਂ ਬਾਅਦ ਖੁੱਲਿਆ ਰਾਜ਼ ਮੁਰਾਦਾਬਾਦ ਰੇਂਜ ਵਿੱਚ ਪੋਸਟਿੰਗ ਤੋਂ ਬਾਅਦ ਸ਼ਾਤਿਰ ਅਨਿਲ ਕੁਮਾਰ ਨੇ ਆਪਣੀ ਥਾਂ ਉਤੇ ਆਪਣੇ ਸਾਲੇ ਅਨਿਲ ਕੁਮਾਰ ਨੂੰ ਮੁਰਾਦਾਬਾਦ ਬੁਲਾਇਆ ਅਤੇ ਬਰੇਲੀ ਤੋਂ ਜਾਰੀ ਕੀਤੇ ਰਵਾਨਗੀ ਦੇ ਆਦੇਸ਼ ਦੀ ਇੱਕ ਕਾਪੀ ਲੈ ਕੇ ਮੁਰਾਦਾਬਾਦ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤਾ। ਜਿੱਥੋਂ ਅਨਿਲ ਕੁਮਾਰ ਦੀ ਜਗ੍ਹਾ 'ਤੇ ਅਨਿਲ ਸੋਨੀ ਦੀ ਆਮਦ ਦਰਜ ਕੀਤੀ ਗਈ, ਪਰ ਭਰਤੀ ਕਰਨ ਵਾਲੇ ਪੁਲਿਸ ਅਧਿਕਾਰੀ ਫੋਟੋ ਚੈਕ ਨਹੀਂ ਕੀਤੀ। ਇਸ ਤੋਂ ਬਾਅਦ ਅਨਿਲ ਸੋਨੀ ਨੇ ਅਨਿਲ ਕੁਮਾਰ ਦੀ ਜਗ੍ਹਾ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ। ਸ਼ਾਤਿਰ ਅਨਿਲ ਕੁਮਾਰ ਨੇ ਆਪਣੇ ਸਾਲੇ ਅਨਿਲ ਸੋਨੀ ਨੂੰ ਆਪਣੇ ਹੀ ਘਰ ਵਿਚ ਪੁਲਿਸ ਟ੍ਰੇਨਿੰਗ ਦੀ ਸਾਰੀ ਸਿਖਲਾਈ ਦੇ ਦਿੱਤੀ।
ਡਿਊਟੀ ਦੌਰਾਨ ਅਨਿਲ ਸੋਨੀ ਨੂੰ ਪੁਲਿਸ ਲਾਈਨ ਤੋਂ ਇੱਕ ਸਰਕਾਰੀ ਹਥਿਆਰ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਪਿਸਤੌਲ, ਕਾਰਬਾਈਨ, ਐਸਐਲਆਰ ਵੀ ਦਿੱਤੇ ਗਏ। ਫਿਲਹਾਲ ਮੁਰਾਦਾਬਾਦ ਪੁਲਿਸ ਅਧਿਕਾਰੀ ਮੁੱਖ ਸਾਜ਼ਿਸ਼ਕਰਤਾ ਅਨਿਲ ਕੁਮਾਰ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਹੁਣ ਜਾਂਚ ਦੀ ਗੱਲ ਕਰ ਰਹੇ ਹਨ ਅਤੇ ਇਹ ਦਾਅਵਾ ਵੀ ਕਰ ਰਹੇ ਹਨ ਕਿ ਜੇਕਰ ਵਿਭਾਗ ਦੇ ਕਿਸੇ ਹੋਰ ਪੁਲਿਸ ਮੁਲਾਜ਼ਮ ਨੇ ਵੀ ਇਸ ਸਾਜਿਸ਼ ਵਿੱਚ ਅਨਿਲ ਕੁਮਾਰ ਦਾ ਸਮਰਥਨ ਕੀਤਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 
 
 
 
 
Subscribe