ਅਮਰੀਕਾ : ਅਮਰੀਕੀ ਦੂਤਾਵਾਸ ਵਿਚ ਵਣਜ ਮਾਮਲਿਆਂ ਦੇ ਅਧਿਕਾਰੀ ਡਾਨ ਹੇਫਲਿਨ ਨੇ ਕਿਹਾ ਕਿ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਕੋਰੋਨਾ ਟੀਕਾਕਰਨ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਆਪਣੀ ਯਾਤਰਾ ਸਮੇਂ Corona ਜਾਂਚ ਦੀ ਨੈਗੇਟਿਵ ਰਿਪੋਰਟ ਦੇਣ ਦੀ ਲੋੜ ਹੋਵੇਗੀ। ਦੂਤਾਵਾਸ ਨੇ ਕਿਹਾ ਕਿ ਉਹ ਸੋਮਵਾਰ ਤੋਂ ਭਾਰਤੀ ਵਿਦਿਆਰਥੀਆਂ ਨੂੰ ਇੰਟਰਟਿਊ ਦਾ ਸਲਾਟ ਦੇਣਾ ਸ਼ੁਰੂ ਕਰੇਗਾ।