Friday, November 22, 2024
 

ਰਾਸ਼ਟਰੀ

ਤਸਕਰਾਂ ਨੇ ਨਵੇਂ ਤਰੀਕੇ ਨਾਲ ਸ਼ੁਰੂ ਕੀਤੀ ਨਸ਼ੇ ਦੀ ਤਸਕਰੀ

June 13, 2021 06:52 PM

ਮਹਾਰਾਸ਼ਟਰ : ਮੁੰਬਈ ’ਚ ਮਾਰਿਜੁਆਨਾ ਕੇਕ ਬਣਾਉਣ ਵਾਲੀ ਇੱਕ ਬੇਕਰੀ ਦਾ ਪਰਦਾਫ਼ਾਸ ਹੋਇਆ ਹੈ ਜੋ ਕਿ ਬੇਕਰੀ ਕੇਕ ਦੇ ਬਹਾਨੇ ਲੋਕਾਂ ਨੂੰ ਭੰਗ ਦੀ ਸਪਲਾਈ ਕਰਦੀ ਸੀ। ਫੜੇ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ, ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਕਿਸ ਨੇ ਸਪਲਾਈ ਕੀਤੀ ਸੀ। ਮੁੰਬਈ ਐਨਸੀਬੀ ਅਨੁਸਾਰ ਉਨ੍ਹਾਂ ਨੂੰ ਸ਼ਹਿਰ ਵਿੱਚ ਮਾਰਿਜੁਆਨਾ ਕੇਕ ਬਣਾਉਣ ਵਾਲੀ ਇੱਕ ਬੇਕਰੀ ਦੀ ਖ਼ਬਰ ਮਿਲੀ ਸੀ, ਜਿਸ ’ਤੇ ਉਨ੍ਹਾਂ ਨੇ ਸ਼ਨੀਵਾਰ ਰਾਤ ਨੂੰ ਛਾਪਾ ਮਾਰਿਆ ਸੀ। ਇਸ ਦੇ ਨਾਲ ਹੀ ਇਕ ਔਰਤ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਦੌਰਾਨ 830 ਗ੍ਰਾਮ ਵੀਡ ਬ੍ਰਾਉਨੀ ਅਤੇ 160 ਗ੍ਰਾਮ ਭੰਗ ਜ਼ਬਤ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਟੀਮ ਨੇ ਬ੍ਰਾਉਨੀ ਵੀਡ ਕੇਕ ਦੁਆਰਾ ਨਸ਼ਾ ਕਰਨ ਦੇ ਇੱਕ ਨਵੇਂ ਰੁਝਾਨ ਦੀ ਖੋਜ ਕੀਤੀ ਹੈ। ਜਿਸ ਵਿਚ ਬ੍ਰਾਉਨੀ, ਭੰਗ ਆਦਿ ਮਿਲਾ ਕੇ ਕੇਕ ਬਣਾਏ ਗਏ ਸੀ। ਭਾਰਤ ਵਿਚ ਇਹ ਪਹਿਲਾ ਮਾਮਲਾ ਹੈ, ਜਦੋਂ ਕੇਕ ਬਣਾਉਣ ਲਈ ਅਜਿਹੀਆਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਫਿਲਹਾਲ, ਉਨ੍ਹਾਂ ਦੀ ਟੀਮ ਹੋਰ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਨ੍ਹਾਂ ਦਾ ਪਤਾ ਲਗਾ ਰਹੀ ਹੈ।

 

Have something to say? Post your comment

 
 
 
 
 
Subscribe