Thursday, November 21, 2024
 

ਚੰਡੀਗੜ੍ਹ / ਮੋਹਾਲੀ

ਮੋਹਾਲੀ : ਇੰਜੈਕਸ਼ਨਾਂ ਦੇ ਨਾਂ 'ਤੇ ਮਰੀਜ਼ਾਂ ਨਾਲ ਠੱਗੀ

June 06, 2021 10:37 PM

ਮੋਹਾਲੀ : ਪੁਲਿਸ ਨੇ ਕੋਰੋਨਾ ਮਹਾਮਾਰੀ ਦੌਰਾਨ ਮਰੀਜ਼ਾਂ ਨੂੰ ਸਸਤੇ ਰੇਮੇਡੀਸਿਵਿਰ ਇੰਜੈਕਸ਼ਨ ਅਤੇ ਐਮਫੋਨੈਕਸ ਟੀਕੇ ਦੇਣ ਦੇ ਨਾਮ 'ਤੇ ਵੱਡੀ ਰਕਮ ਠੱਗਣ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਰੀਜ਼ਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਉਹ ਸਸਤੇ ਟੀਕੇ ਦੇਣ ਦੇ ਨਾਮ 'ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਆਨਲਾਈਨ ਪੈਸੇ ਮੰਗਵਾਉਂਦੇ ਸਨ। ਜਦਕਿ ਪੈਸੇ ਲੈ ਕੇ ਵੀ ਉਨ੍ਹਾਂ ਨੂੰ ਕਿਸੇ ਕਿਸਮ ਦਾ ਇੰਜੈਕਸ਼ਨ ਮੁਹੱਈਆ ਕਰਵਾਇਆ ਜਾਂਦਾ ਸੀ। ਮੋਹਾਲੀ ਪੁਲਿਸ ਨੇ ਇਸ ਸਬੰਧ ਵਿੱਚ ਮਾਸਟਰ ਮਾਈਂਡ ਕੁਲਵਿੰਦਰ, ਅਮਿਤ ਅਤੇ ਮਨਦੀਪ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਪੰਜਾਬ, ਹਰਿਆਣਾ, ਯੂਪੀ ਅਤੇ ਝਾਰਖੰਡ ਸਣੇ ਕਈ ਹੋਰ ਰਾਜਾਂ ਵਿੱਚ ਵੀ ਚਲਦਾ ਰਿਹਾ। ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਪੀ ਸਾਈਬਰ ਕਰਾਈਮ ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਠੱਗੇ ਲੱਖਾਂ ਰੁਪਏ ਬਰਾਮਦ ਹੋਏ ਹਨ। ਐਸਪੀ ਨੇ ਕਿਹਾ ਕਿ ਗਿਰੋਹ ਦੇ ਮੈਂਬਰ ਬਹੁਤ ਸਾਰੇ ਵ੍ਹਾਟਸਐਪ ਗਰੁੱਪਾਂ ਵਿੱਚ ਆਪਣੇ ਨੰਬਰ ਸ਼ੇਅਰ ਕਰਦੇ ਸਨ ਅਤੇ ਉਨ੍ਹਾਂ ਨੂੰ ਸਸਤੇ ਰੇਟਾਂ 'ਤੇ ਕੋਰੋਨਾ ਅਤੇ ਬਲੈਕ ਫੰਗਸ ਲਈ ਵਰਤੇ ਜਾਂਦੇ ਇੰਜੈਕਸ਼ਨ ਦੇਣ ਲਈ ਕਹਿ ਕੇ ਆਪਣੇ ਨੰਬਰਾਂ 'ਤੇ ਸੰਪਰਕ ਕਰਨ ਲਈ ਕਹਿੰਦੇ ਸਨ। ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨਾਲ ਲੋੜ ਪੈਣ 'ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਸੰਪਰਕ ਕੀਤਾ ਗਿਆ ਤਾਂ ਗਿਰੋਹ ਦੇ ਮੈਂਬਰਾਂ ਨੇ ਉਨ੍ਹਾਂ ਦੇ ਖਾਤਿਆਂ' 'ਚ ਪੈਸੇ ਜਮ੍ਹਾ ਕਰਵਾ ਕੇ ਉਨ੍ਹਾਂ ਨੂੰ ਟੀਕੇ ਨਹੀਂ ਦਿੱਤੇ। ਸ਼ਿਕਾਇਤ ਮਿਲਣ 'ਤੇ ਇਸ 'ਤੇ ਕੰਮ ਕਰ ਰਹੇ ਮੁਹਾਲੀ ਇੰਟੈਲੀਜੈਂਸ ਨੇ ਗਿਰੋਹ ਦੇ ਮਾਸਟਰ ਮਾਈਂਡ ਕੁਲਵਿੰਦਰ ਸਿੰਘ, ਅਮਿਤ ਅਤੇ ਮਨਦੀਪ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਤਿੰਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ 4 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਹੈ, ਜਿਸ ਤੋਂ ਰਿਮਾਂਡ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।

 

Have something to say? Post your comment

Subscribe