Wednesday, September 25, 2024
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0

ਸੰਸਾਰ

ਕੋਰੋਨਾ ਮਗਰੋਂ ਇਕ ਹੋਰ ਬਿਮਾਰੀ ਕਾਰਨ ਲੋਕਾਂ ਨੂੰ ਸੁਫ਼ਨੇ ਵਿਚ ਮਰੇ ਹੋਏ ਲੋਕ ਦਿਸਣ ਲੱਗੇ

June 06, 2021 04:57 PM

ਬਿਮਾਰੀ ਮੋਬਾਈਲ ਟਾਵਰਾਂ ਦੇ ਰੇਡੀਏਸ਼ਨ ਤੋਂ ਫ਼ੈਲਣ ਦਾ ਦਾਅਵਾ


ਕਿਊਬੇਕ : ਕੈਨੇਡਾ ਵਿਚ ਇਕ ਰਹੱਸਮਈ ਬਿਮਾਰੀ ਵੱਧ ਰਹੀ ਹੈ ਅਤੇ ਇਸ ਬਿਮਾਰੀ ਦੇ ਲੱਛਣ 48 ਲੋਕਾਂ ਵਿਚ ਪਾਏ ਗਏ ਹਨ। ਇਸ ਬਿਮਾਰੀ ਵਿਚ ਅਨੀਂਦਰਾ ਜਾਂ ਇਨਸੌਮਨੀਆ, ਅੰਗਾਂ ਵਿਚ ਕਮਜ਼ੋਰੀ ਅਤੇ ਭਰਮ ਜਿਹੇ ਲੱਛਣ ਦਿਖਾਈ ਦੇ ਰਹੇ ਹਨ। ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਸੁਪਨੇ ਵਿਚ ਮਰੇ ਹੋਏ ਲੋਕ ਦਿਸ ਰਹੇ ਹਨ। ਇਸ ਬਿਮਾਰੀ ਦਾ ਪਤਾ ਲਗਾਉਣ ਲਈ ਕੈਨੇਡਾ ਦੇ ਖੋਜੀ ਅਧਿਐਨ ਕਰ ਰਹੇ ਹਨ। ਇਸ ਬਿਮਾਰੀ ਦੀ ਜਾਂਚ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕ ਇਸ ਬਿਮਾਰੀ ਨੂੰ ਲੈ ਕੇ ਕੋਈ ਖਾਸ ਧਿਆਨ ਨਹੀਂ ਦੇ ਰਹੇ ਹਨ। ਮੈਡੀਕਲ ਮਾਹਰਾਂ ਨੇ ਕਿਹਾ ਕਿ ਬਿਮਾਰੀ ਦੇ ਬਾਰੇ ਵਿਚ ਅਸਪਸ਼ੱਟਤਾ ਇਹ ਦੱਸਦੀ ਹੈ ਕਿ ਮੈਡੀਕਲ ਵਿਗਿਆਨ ਵਿਚ ਅਸਧਾਰਨ ਤਰੱਕੀ ਦੇ ਬਾਵਜੂਦ ਅਸੀਂ ਹਾਲੇ ਵੀ ਮਾਨਸਿਕ ਬਿਮਾਰੀ ਜਾਂ ਨਿਊਰੋ ਨਾਲ ਜੁੜੀਆਂ ਬਿਮਾਰੀਆਂ ਦੀ ਜਾਣਕਾਰੀ ਵਿਚ ਪਛੜੇ ਹੋਏ ਹਾਂ।
ਇਥੇ ਦਸ ਦਈਏ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਿਮਾਰੀ ਸੈਲਫੋਨ ਟਾਵਰਾਂ ਦੇ ਰੇਡੀਏਸ਼ਨ ਤੋਂ ਫੈਲ ਰਹੀ ਹੈ। ਉੱਥੇ ਕਈ ਅਜਿਹੇ ਵੀ ਹਨ ਜੋ ਇਸ ਬੀਮਾਰੀ ਲਈ ਕੋਰੋਨਾ ਵੈਕਸੀਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਭਾਵੇਂਕਿ ਉਹਨਾਂ ਦੇ ਇਸ ਦਾਅਵੇ ਦੀ ਕੋਈ ਵੀ ਵਿਗਿਆਨਕ ਪੁਸ਼ਟੀ ਨਹੀਂ ਹੋਈ ਹੈ। ਇਸ ਤਰ੍ਹਾਂ ਦੇ ਲੱਛਣਾਂ ਨੇ ਕੈਨੇਡਾ ਦੇ ਮੈਡੀਕਲ ਇੰਸਟੀਟਿਊਸ਼ਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਦੁਨੀਆ ਭਰ ਦੇ ਸੀਨੀਅਰ ਨਿਊਰੋਲੌਜੀਸਟ ਇਸ ਬੀਮਾਰੀ ਦੇ ਰਹੱਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਰਹੱਸਮਈ ਬੀਮਾਰੀ ਦੇ ਮਰੀਜ਼ ਅਟਲਾਂਟਿਕ ਤੱਟ ’ਤੇ ਰਹਿੰਦੇ ਕੈਨੇਡਾ ਦੇ ਨਿਊ ਬ੍ਰੰਸਬਿਕ ਸੂਬੇ ਵਿਚ ਮਿਲੇ ਹਨ, ਜਿਸ ਮਗਰੋਂ ਇੱਥੇ ਲੋਕਾਂ ਵਿਚਾਲੇ ਡਰ ਪੈਦਾ ਹੋ ਗਿਆ ਹੈ। ਪਿਛਲੇ 6 ਸਾਲ ਤੋਂ ਇਸ ਬੀਮਾਰੀ ਨਾਲ ਦਰਜਨਾਂ ਲੋਕ ਪੀੜਤ ਹੋਏ ਹਨ ਜਿਹਨਾਂ ਵਿਚੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊ ਬ੍ਰੰਸਬਿਕ ਸੂਬੇ ਦੇ ਇਕ ਪਿੰਡ ਬਰਟਰੈਂਡ ਦੇ ਮੇਅਰ ਯਵੋਨ ਗੋਡਿਨ ਨੇ ਕਿਹਾ ਕਿ ਇੱਥੋਂ ਦੇ ਵਸਨੀਕ ਚਿੰਤਤ ਹਨ।
ਉਨ੍ਹਾਂ ਨੇ ਕਿਹਾ ਕਿ ਲੋਕ ਪੁੱਛ ਰਹੇ ਹਨ ਕੀ ਇਹ ਬਿਮਾਰੀ ਵਾਤਾਵਰਨ ਤੋਂ ਫੈਲ ਰਹੀ ਹੈ। ਕੀ ਇਹ ਜੈਨੇਟਿਕ ਹੈ ਜਾਂ ਫਿਰ ਮੱਛੀ ਜਾਂ ਹਿਰਨ ਦਾ ਮਾਸ ਖਾਣ ਤੋਂ ਫੈਲ ਰਹੀ ਹੈ। ਜੇਕਰ ਇਹ ਸਭ ਕੁਝ ਨਹੀਂ ਤਾਂ ਕੀ ਹੈ। ਹਰ ਕੋਈ ਜਵਾਬ ਚਾਹੁੰਦਾ ਹੈ ਪਰ ਸਥਾਨਕ ਵਸਨੀਕਾਂ ਦੇ ਇਹਨਾਂ ਸਵਾਲਾਂ ਦਾ ਜਵਾਬ ਹਾਲੇ ਦੇਸ਼ ਦੇ ਵੱਡੇ-ਵੱਡੇ ਵਿਗਿਆਨੀਆਂ ਕੋਲ ਵੀ ਨਹੀਂ ਹਨ। ਕੈਨੇਡਾ ਵਿਚ ਅੱਜ ਤੋਂ 15 ਮਹੀਨੇ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਸ਼ੁਰੂ ਹੋਇਆ। ਇਸੇ ਕਾਰਨ ਲੋਕਾਂ ਦਾ ਧਿਆਨ ਇਸ ਬਿਮਾਰੀ ਤੋਂ ਹਟ ਗਿਆ। ਕੋਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਵਿਚ ਜੁਟੇ ਸਿਹਤ ਅਧਿਕਾਰੀਆਂ ਨੇ ਇਸ ਰਹੱਸਮਈ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਵਿਚ ਗਲਤੀ ਕਰ ਦਿੱਤੀ। ਇਸ ਬਿਮਾਰੀ ਦੀ ਜਨਤਕ ਸੂਚਨਾ ਮਾਰਚ ਵਿਚ ਲੋਕਾਂ ਨੂੰ ਉਦੋਂ ਮਿਲੀ ਜਦੋਂ ਨਿਊ ਬ੍ਰੰਸਬਿਕ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਇਕ ਪ੍ਰੈੱਸ ਰਿਲੀਜ਼ ਵਿਚ ਇਸ ਬਾਰੇ ਜਾਣਕਾਰੀ ਦਿੱਤੀ।

 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe