ਮੈਲਬੌਰਨ : ਆਸਟ੍ਰੇਲੀਆ ਦੇ ਡਰੱਗ ਰੈਗੂਲੇਟਰ ਥੇਰੇਪਿਊਟਿਕ ਗੁਡਸ ਐਡਮਿਨੀਸਟ੍ਰੇਸ਼ਨ (ਟੀਜੀਏ) ਨੇ ਅਜੇ ਤੱਕ ਮਿਕਸ ਐਂਡ ਮੈਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਨੇ ਪਹਿਲਾਂ ਤਾਂ ਹੋਰ ਕੰਪਨੀ ਦਾ ਟੀਕਾ ਲਵਾਇਆ ਸੀ ਅਤੇ ਦੂਸਰੀ ਵਾਰ ਕਿਸੇ ਹੋਰ ਕੰਪਨੀ ਦਾ ਟੀਕਾ ਲਵਾਇਆ ਜਾ ਸਕਦਾ ਹੈ ਜਾਂ ਨਹੀ। ਕੁੱਝ ਦੇਸ਼ ਪਹਿਲਾਂ ਤੋਂ ਹੀ ਅਜਿਹਾ ਕਰ ਰਹੇ ਹਨ। ਐਸਟ੍ਰਾਜ਼ੇਨੇਕਾ ਵੈਕਸੀਨ ਲਈ ਯੋਗਤਾ ਵਿਚ ਬਦਲਾਅ, ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਅਤੇ ਸਪਲਾਈ ਦੀਆਂ ਰੁਕਾਵਟਾਂ ਦਰਮਿਆਨ ਕਈ ਲੋਕ ਸੋਚ ਰਹੇ ਹਨ ਕਿ ਕੀ ਉਹ ਕੋਵਿਡ-19 ਦੀਆਂ ਵੱਖ-ਵੱਖ ਵੈਕਸੀਨ ਨੂੰ ‘ਮਿਕਸ ਐਂਡ ਮੈਚ’ ਕਰਕੇ ਲੈ ਸਕਦੇ ਹਨ। ਇਸ ਦਾ ਮਤਲਬ ਹੈ, ਉਦਾਹਰਣ ਲਈ ਪਹਿਲੀ ਖ਼ਰਾਕ ਦੇ ਰੂਪ ਵਿਚ ਐਸਟ੍ਰਾਜ਼ੇਨੇਕਾ ਵੈਕਸੀਨ, ਦੂਜੀ ਖ਼ੁਰਾਕ ਦੇ ਰੂਪ ਵਿਚ ਫਾਈਜ਼ਰ ਵਰਗੀ ਇਕ ਵੱਖ ਵੈਕਸੀਨ ਅਤੇ ਬਾਅਦ ਵਿਚ ਹੋਰ ਟੀਕਿਆਂ ਨਾਲ ਬੂਸਟਰ। ਇਸ ਨੂੰ ਲੈ ਕੇ ਚੱਲ ਰਹੇ ਕਈ ਅਧਿਐਨਾਂ ਦਰਮਿਆਨ ਹਾਲ ਹੀ ਵਿਚ ਸਪੇਨ ਅਤੇ ਬ੍ਰਿਟੇਨ ਵਿਚ ਵੈਕਸੀਨ ਨੂੰ ਮਿਲਾ ਕੇ ਲੈਣ ਨਾਲ ਜੁੜੇ ਅੰਕੜੇ ਜਾਰੀ ਕੀਤੇ ਗਏ ਹਨ ਅਤੇ ਇਹ ਅੰਕੜੇ ਬਹੁਤ ਆਸ਼ਾਜਨਕ ਹਨ ਅਤੇ ਦੱਸਦੇ ਹਨ ਕਿ ਮਿਕਸ ਐਂਡ ਮੈਚ ਸ਼ੈਡਿਊਲ ਇਕ ਹੀ ਟੀਕੇ ਦੀਆਂ 2 ਖ਼ੁਰਾਕਾਂ ਦੀ ਤੁਲਨਾ ਵਿਚ ਉਚ ਐਂਟੀਬਾਡੀ ਪੱਧਰ ਦੇ ਸਕਦਾ ਹੈ।
ਜੇਕਰ ਕੋਵਿਡ-19 ਦੇ ਵੈਕਸੀਨੇਸ਼ਨ ਪ੍ਰੋਗਰਾਮ ਵਿਚ ਵੈਕਸੀਨ ਦੇ ਮਿਸ਼ਰਨ ਦੀ ਇਜਾਜ਼ਤ ਹੋਵੇ ਤਾਂ ਇਸ ਨਾਲ ਸੁਵਿਧਾ ਵਧੇਗੀ ਅਤੇ ਇਕ ਸੁਵਿਧਾਜਨਕ ਟੀਕਾਕਰਨ ਪ੍ਰੋਗਰਾਮ ਹੋਣ ਨਾਲ ਅਸੀਂ ਗਲੋਬਲ ਸਪਲਾਈ ਰੁਕਾਵਟਾਂ ਦਾ ਸਾਹਮਣਾ ਕਰਨ ਵਿਚ ਸਮਰਥ ਹੋਵਾਂਗੇ। ਜੇਕਰ ਇਕ ਟੀਕੇ ਦੀ ਕਮੀ ਹੈ ਤਾਂ ਸਪਲਾਈ ਲਈ ਇੰਤਜ਼ਾਰ ਕਰਨ ਲਈ ਪੂਰੇ ਪ੍ਰੋਗਰਾਮ ਨੂੰ ਰੋਕਣ ਦੀ ਬਜਾਏ, ਪ੍ਰਗਰਾਮ ਇਕ ਵੱਖ ਟੀਕੇ ਨਾਲ ਜ਼ਾਰੀ ਰੱਖ ਸਕਦੇ ਹਨ। ਭਾਵੇਂ ਹੀ ਕਿਸੇ ਨੂੰ ਪਹਿਲੀ ਖ਼ੁਰਾਕ ਦੇ ਰੂਪ ਵਿਚ ਕੋਈ ਵੀ ਟੀਕਾ ਦਿੱਤਾ ਗਿਆ ਹੋਵੇ। ਜੇਕਰ ਇਕ ਟੀਕਾ ਵਾਇਰਸ ਦੇ ਇਕ ਨਿਸ਼ਚਿਤ ਪ੍ਰਕਾਰ ਖ਼ਿਲਾਫ਼ ਦੂਜੇ ਦੀ ਤੁਲਨਾ ਵਿਚ ਘੱਟ ਪ੍ਰਭਾਵੀ ਹੈ ਤਾਂ ਮਿਕਸ ਐਂਡ ਮੈਚ ਸ਼ੈਡਿਊਲ ਇਹ ਯਕੀਨੀ ਕਰ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਘੱਟ ਪ੍ਰਭਾਵੀ ਟੀਕੇ ਦੀ ਇਕ ਖ਼ਰਾਕ ਮਿਲੀ ਹੈ, ਉਨ੍ਹਾਂ ਨੂੰ ਇਕ ਵੈਕਸੀਨ ਦੇ ਨਾਲ ਬੂਸਟਰ ਮਿਲ ਸਕਦਾ ਹੈ ਜੋ ਕਿ ਵਾਇਰਸ ਦੇ ਉਸ ਸੰਸਕਰਨ ਖ਼ਿਲਾਫ਼ ਜ਼ਿਆਦਾ ਪ੍ਰਭਾਵੀ ਹੈ। ਕੁੱਝ ਦੇਸ਼ ਪਹਿਲਾਂ ਤੋਂ ਹੀ ਮਿਕਸ ਐਂਡ ਮੈਚ ਵੈਕਸੀਨ ਸ਼ੈਡਿਊਲ ਦੀ ਵਰਤੋਂ ਕਰ ਰਹੇ ਹਨ, ਕਿਉਂਕਿ ਐਸਟ੍ਰਾਜ਼ੇਨੇਕਾ ਵੈਕਸੀਨ ਦੇ ਬਾਰੇ ਵਿਚ ਸਿਫਾਰਿਸ਼ਾਂ ਨੂੰ ਬਦਲਣ ਦੇ ਬਾਅਦ ਖ਼ੂਨ ਦੇ ਥੱਕੇ ਜੰਮਣ/ਖ਼ੂਨ ਵੱਗਣ ਦੀ ਸਥਿਤੀ ਦਾ ਇਥ ਬਹੁਤ ਹੀ ਦੁਰਲਭ ਬੁਰਾ ਪ੍ਰਭਾਵ ਹੈ।