ਵਾਸ਼ਿੰਗਟਨ: ਅਮਰੀਕਾ ਵਿਚ ਲੋਕ ਅਕਸਰ ਭੇਦਭਾਵ ਦਾ ਸ਼ਿਕਾਰ ਹੀ ਜਾਂਦੇ ਹਨ, ਖਾਸ ਕਰ ਕੇ ਏਸ਼ੀਆਈ ਲੋਕ, ਇਸੇ ਕਰ ਕੇ ਇਨ੍ਹਾਂ ਦੀ ਮਦਦ ਲਈ ਹੁਣ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਅਹਿਮ ਫ਼ੈਸਲੇ ਲਏ ਹਨ। ਇਹੀ ਫ਼ੈਸਲਾ ਲੈਂਦੇ ਹੋਏ ਹੁਣ ਜੋਅ ਬਾਇਡਨ ਐਗਜ਼ੀਕਿਊਟਿਵ ਆਰਡਰ ਰਾਹੀਂ ਕਮਿਸ਼ਨ ਬਣਾਉਣ ਜਾ ਰਹੇ ਹਨ। ਇਹ ਰਾਸ਼ਟਰਪਤੀ ਨੂੰ ਸਲਾਹ ਦੇਵੇਗਾ ਕਿ ਜਨਤਕ, ਨਿੱਜੀ ਅਤੇ ਗ਼ੈਰ-ਲਾਭਕਾਰੀ ਖੇਤਰ ਮਿਲ ਕਿ ਕਿਵੇਂ ਏਸ਼ੀਆਈ ਭਾਈਚਾਰੇ ਦੀ ਭਲਾਈ ਲਈ ਕੰਮ ਕਰ ਸਕਦੇ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸਾਰੇ ਵਿਭਾਗਾਂ ਵਿੱਚ ਘੱਟ ਤੋਂ ਘੱਟ 15 ਫੀਸਦੀ ਏਸ਼ੀਆਈ ਅਮਰੀਕੀਆਂ ਨੂੰ ਥਾਂ ਦੇਣ ਦਾ ਨਿਰਦੇਸ਼ ਦਿੱਤਾ ਹੈ।
ਉੱਥੇ ਹੀ ਵਾਈਟ ਹਾਊਸ ਵਿੱਚ ਇੱਕ ਸੀਨੀਅਰ ਸੰਪਰਕ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ, ਜੋ ਇਸ ਭਾਈਚਾਰੇ ਲਈ ਕੰਮ ਕਰੇਗਾ। ਦਰਅਸਲ, ਪਿਛਲੇ ਕੁਝ ਮਹੀਨਿਆਂ ਵਿੱਚ ਅਮਰੀਕਾ ’ਚ ਏਸ਼ੀਆਈ ਲੋਕਾਂ ਵਿਰੁੱਧ ਹਿੰਸਾ ਅਤੇ ਵਿਤਕਰੇ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਬੀਤੇ ਸਾਲ ਅਜਿਹੀਆਂ 6600 ਤੋਂ ਵੱਧ ਘਟਨਾਵਾਂ ਵਾਪਰੀਆਂ।