Friday, November 22, 2024
 

ਰਾਸ਼ਟਰੀ

ਦਿੱਲੀ 'ਚ ਲੌਕਡਾਊਨ 7 ਜੂਨ ਤਕ ਵਧਿਆ

May 30, 2021 10:55 AM

ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਬਾਰੇ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਦਿੱਲੀ 'ਚ ਲੌਕਡਾਊਨ ਦੀ ਮਿਆਦ 7 ਜੂਨ ਸਵੇਰ 5 ਵਜੇ ਤਕ ਵਧਾ ਦਿੱਤੀ ਗਈ ਹੈ। ਹਾਲਾਂਕਿ ਅਨਲੌਕ ਦੀ ਪ੍ਰਕਿਰਿਆ ਦੀ ਸ਼ੁਰੂਆਤ ਤਹਿਤ 31 ਮਈ ਤੋਂ ਦੋ ਤਰ੍ਹਾਂ ਦੀ ਛੋਟ ਦਿੱਤੀ ਗਈ ਹੈ।

ਪਹਿਲਾਂ ਤੋਂ ਹੀ ਜ਼ਰੂਰੀ ਸੇਵਾਵਾਂ ਸਮੇਤ ਜੋ ਚੀਜ਼ਾਂ ਨੂੰ ਛੋਟ ਦਿੱਤੀ ਗਈ ਹੈ ਉਨ੍ਹਾਂ ਦੇ ਨਾਲ ਹੁਣ ਫੈਕਟਰੀਆਂ ਤੇ ਕੰਸਟ੍ਰਕਸ਼ਨ ਸਾਈਟ ਨੂੰ ਵੀ ਛੋਟ ਦਿੱਤੀ ਗਈ ਹੈ।

ਹੁਕਮਾਂ ਮੁਤਾਬਕ ਅਨਲੌਕ 'ਚ ਇ੍ਹਨ੍ਹਾਂ ਨੂੰ ਮਿਲੀ ਛੋਟ

1. ਮਨਜੂਰਸ਼ੁਦਾ ਇੰਡਸਟਰੀਅਲ ਏਰੀਆ 'ਚ ਬੰਦ ਏਰੀਏ 'ਚ ਮੈਨੂਫੈਕਚਰਿੰਗ ਤੇ ਪ੍ਰੋਡਕਸ਼ਨ ਯੂਨਿਟ ਚਲਾਏ ਜਾ ਸਕਣਗੇ।

 

2. ਜਿਹੜੇ ਕੰਸਟ੍ਰਕਸ਼ਨ ਸਾਈਟ ਤੇ ਵਰਕਰਸ ਬਾਊਂਡਰੀ ਦੇ ਅੰਦਰ ਕੰਮ ਕਰ ਰਹੇ ਹਨ ਉੱਥੇ ਨਿਰਮਾਣ ਕਾਰਜ ਦੀ ਇਜਾਜ਼ਤ ਹੋਵੇਗੀ।

ਇਨ੍ਹਾਂ ਦੋ ਤਰ੍ਹਾਂ ਦੇ ਕੰਮਾਂ ਨੂੰ ਛੋਟ ਦਿੱਤੀ ਗਈ ਹੈ ਪਰ ਨਿਯਮ ਤੇ ਸ਼ਰਤਾਂ ਵੀ ਰੱਖੀਆਂ ਗਈਆਂ ਗਈਆਂ ਹਨ।

 

Have something to say? Post your comment

 
 
 
 
 
Subscribe