Friday, November 22, 2024
 

ਕਾਰੋਬਾਰ

ਭਾਰਤ ਤੋਂ 165 ਆਸਟਰੇਲੀਆਈ ਨਾਗਰਿਕਾਂ ਨੂੰ ਲੈ ਕੇ ਉਡੀ ਦੂਜੀ ਫਲਾਈਟ

May 23, 2021 03:44 PM

ਆਸਟਰੇਲੀਆ : ਕੋਰੋਨਾ ਮਹਾਂਮਾਰੀ ਕਾਰਨ ਭਾਰਤ ਅੰਦਰ ਫਸੇ ਆਸਟਰੇਲੀਆਈ ਨਾਗਰਿਕਾਂ ਦੀ ਦੂਜੀ ਫਲਾਈਟ ਜਿਸ ਵਿਚ ਲਗਭਗ 165 ਨਾਗਰਿਕ ਸਨ, ਦੀ ਦੇਸ਼ ਵਾਪਸੀ ਹੋ ਚੁੱਕੀ ਹੈ। ਹੁਣ ਤੱਕ ਭਾਰਤ ਵਿੱਚੋਂ ਲੱਗਭਗ 11, 200 ਆਸਟ੍ਰੇਲੀਆਈ ਨਾਗਰਿਕ ਦੇਸ਼ ਵਾਪਸੀ ਲਈ ਆਪਣਾ ਨਾਮਾਂਕਣ ਦਾਖਲ ਕਰ ਚੁਕੇ ਹਨ ਅਤੇ ਇਨ੍ਹਾਂ ਵਿੱਚੋਂ 1000 ਤਾਂ ਜ਼ਿਆਦਾ ਜੋਖਮ ਭਰੇ ਹਾਲਾਤਾਂ ਦੀ ਸੂਚੀ ਤਹਿਤ ਭਾਰਤ ਵਿੱਚ ਫਸੇ ਹੋਏ ਹਨ। ਦੇਸ਼ ਵਿੱਚ ਵਾਪਸੀ ਲਈ ਸਪੈਸ਼ਲ ਫਲਾਈਟਾਂ ਦੀ ਜਿਹੜੀ ਲੜੀ ਮੋਰੀਸਨ ਸਰਕਾਰ ਵੱਲੋਂ ਚਲਾਈ ਗਈ ਹੈ ਉਸ ਦੇ ਤਹਿਤ 165 ਨਾਗਰਿਕਾਂ ਨੂੰ ਲੈ ਕੇ ਦੂਸਰੀ ਫਲਾਈਟ ਡਾਰਵਿਨ ਦੇ ਅੱਡੇ ਉਪਰ ਉਤਰੀ। ਇਹ ਫਲਾਈਟ ਸ਼ਨਿਚਰਵਾਰ ਨੂੰ ਦੇਰ ਰਾਤ ਨੂੰ ਦਿਲੀ ਹਵਾਈ ਅੱਡੇ ਤੋਂ ਉਡੀ ਸੀ ਅਤੇ ਸਵੇਰੇ ਹੀ ਡਾਰਵਿਨ ਪਹੁੰਚੀ। ਜ਼ਿਕਰਯੋਗ ਹੈ ਕਿ ਆਉਣ ਵਾਲੀ 4 ਜੂਨ ਨੂੰ ਨਿਊ ਸਾਊਥ ਵੇਲਜ਼, ਵਿਕਟੋਰੀਆ, ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਾਸਤੇ 8 ਫਲਾਈਟਾਂ ਆਯੋਜਿਤ ਕੀਤੀਆਂ ਗਈਆਂ ਹਨ ਜੋ ਕਿ ਆਸਟ੍ਰੇਲੀਆਈ ਨਾਗਰਿਕਾਂ ਨੂੰ ਭਾਰਤ ਤੋਂ ਲੈ ਕੇ ਵਾਪਸ ਆਉਣਗੀਆਂ।

 

Have something to say? Post your comment

 
 
 
 
 
Subscribe