ਵਾਸ਼ਿੰਗਟਨ : ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਨੇ ਵਿਆਹ ਦੀ ਤੀਜੀ ਵਰ੍ਹੇਗੰਢ ’ਤੇ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਵਿਚ ਰਾਹਤ ਕੇਂਦਰ ਬਣਾਉਣ ਦੀ ਯੋਜਨਾ ਬਣਾਈ ਹੈ। Mumbai ਵਿਚ ਜੋ ਇਮਾਰਤ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਉਸੇ ਤਰਜ ’ਤੇ ਡੌਮੀਨੀਕਾ ਵਿਚ ਆਰਚਵੈਲ ਫਾਊਂਡੇਸ਼ਨ ਦੀ ਇਮਾਰਤ ਬਣਾਈ ਜਾ ਚੁੱਕੀ ਹੈ। ਇੱਥੇ ਸਥਾਨਕ ਲੋਕਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਵੀ ਲੱਗੇਗੀ, ਖਾਣਾ ਅਤੇ ਮੈਡੀਕਲ ਕੇਅਰ ਵੀ ਦਿੱਤੀ ਜਾਵੇਗੀ।
ਹੈਰੀ ਅਤੇ ਮੇਗਨ ਨੇ ਅਪਣੀ ਵੈਬਸਾਈਟ ਆਰਚਵੈਲ ’ਤੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਜ਼ਰੂਰਤਮੰਦਾਂ ਨੂੰ ਰਾਹਤ ਵੀ ਮਿਲੇਗੀ ਅਤੇ ਤਾਕਤ ਵੀ। ਦੋਵਾਂ ਨੇ ਪਹਿਲਾਂ ਵੀ ਇਸ ਗੱਲ ਦੀ ਮੰਗ ਕੀਤੀ ਹੈ ਕਿ ਦੁਨੀਆ ਭਰ ਵਿਚ ਕੋਵਿਡ ਵੈਕਸੀਨ ਦਾ ਸਮਾਨ ਸਪਲਾਈ ਹੋਣੀ ਚਾਹੀਦੀ। ਉਨ੍ਹਾਂ ਨੇ ਜੋ ਬਾਈਡਨ ਦੀ ਉਸ ਅਪੀਲ ਦਾ ਸੁਆਗਤ ਕੀਤਾ ਹੈ ਜਿਸ ਵਿਚ ਕਿਹਾ ਗਿਆ ਕਿ ਫਾਰਮਾ ਕੰਪਨੀਆਂ ਗਰੀਬ ਦੇਸ਼ਾਂ ਵਿਚ ਵੈਕਸੀਨ ਪੇਟੈਂਟ ਨੂੰ ਹਟਾਉਣ। ਇਸ ਜੋੜੇ ਨੇ ਕਿਹਾ ਕਿ ਭਾਰਤ ਵਿਚ ਮਾਮਲੇ ਵਧਦੇ ਜਾ ਰਹੇ ਹਨ। ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਨਫੈਕਟਡ ਹਨ। ਇਹ ਵੀ ਚਿੰਤਾ ਹੈ ਕਿ ਹਾਲਾਤ ਜੋ ਦਿਖ ਰਹੇ ਹਨ ਉਸ ਤੋਂ ਵੀ ਜ਼ਿਆਦਾ ਖਰਾਬ ਹਨ। ਉਨ੍ਹਾਂ ਨੇ ਦੱਸਿਆ ਕਿ ਆਰਚਵੈਲ ਫਾਊਂਡੇਸ਼ਨ ਅਤੇ ਵਰਲਡ ਸੈਂਟਰਲ ਕਿਚਨ ਮੁੰਬਈ ਵਿਚ ਇਹ ਰਾਹਤ ਕੇਂਦਰ ਸਥਾਪਤ ਕੀਤਾ ਜਾਵੇਗਾ।